ਵਿ- ਇਕੱਠਾ ਹੋਇਆ. ਸੰਕੁਚਿਤ. "ਕਹੂੰ ਸਿਮਟ ਭਯੋ ਸੰਕਰ ਇਕੈਠਾ." (ਚੌਪਈ) ੨. ਏਕਸ੍ਥਾਨ ਮੇਂ. ਇੱਕੇ ਥਾਂ.
ਕੇਵਲ ਇੱਕ. ਏਕ ਹੀ. "ਇਕੋ ਸਿਰਜਣਹਾਰੁ." (ਵਾਰ ਗੂਜ ਮਃ ੫)
ਦੇਖੋ, ਇਕਉ.
nan
ਵਿ- ਗੋਡੇ ਪਰਣੇ ਹੋਇਆ. ਜਾਨੁਬਲ ਹੋਇਆ। ੨. ਟੇਢਾ ਹੋਇਆ. ਝੁਕਿਆ। ੩. ਮੂਧਾ. ਮੂਧੀ. ਔਂਧੀ. ਉਲਟੀ. "ਕਹਹਿ ਤ ਧਰਣਿ ਇਕੋਡੀ ਕਰਉ." (ਭੈਰ ਨਾਮਦੇਵ)
ਦੇਖੋ, ਏਕੋਤਰ.
ਵਿ- ਏਕੋਤਰ ਸ਼ਤ. ਸੌ ਉੱਪਰਇੱਕ. ੧੦੧.
ਵਿ- ਇੱਕ ਅੰਗ ਰੱਖਣ ਵਾਲਾ। ੨. ਜਿਸ ਨੂੰ ਇੱਕ ਦਾ ਪੱਖ ਹੈ। ੩. ਇਕੱਲਾ. ਸਹਾਇਕ ਬਿਨਾ. "ਸਹੈ ਜੀਵ ਯਹਿ ਦੂਖ ਇਕੰਗੀ." (ਨਾਪ੍ਰ) ਦੇਖੋ, ਏਕਾਂਗੀ.
ਵਿ- ਇੱਕ ਜੈਸਾ. ਇੱਕੋ ਜੇਹਾ. ਇੱਕ ਰਸ. "ਕਿ ਅਗੰਜਸ, ਕਿ ਇਕੰਜਸ." (ਗ੍ਯਾਨ) ੨. ਇੱਕ (ਆਦੁਤੀ) ਹੈ ਜਿਸ ਦੀ ਅੰਜਸ (ਸ਼ਕਤਿ).
ਦੇਖੋ, ਇਕਾਂਤ.
ਦੇਖੋ, ਇਕਾਂਤੀ. "ਆਪਿ ਇਕੰਤੀ ਆਪਿ ਪਸਾਰਾ." (ਮਾਝ ਮਃ ੫)
ਦੇਖੋ ਇਕਾਂਤ. "ਸੁ ਬੈਠ ਇਕੰਤ੍ਰ." (ਕਲਕੀ) ਏਕਾਂਤ ਬੈਠਕੇ.