Meanings of Punjabi words starting from ਉ

ਸੰ. ਸੰਗ੍ਯਾ- ਉਗ੍ਰਾਂ ਦਾ ਈਸ਼੍ਵਰ. ਗੁਣਾਂ ਦਾ ਸ੍ਵਾਮੀ ਸ਼ਿਵ.


ਵਾ- ਉਗ੍ਰੇਸਨ- ਈਸ਼- ਉਜਿਆਰਾ. ਪ੍ਰਤਾਪਵਾਨ ਰਾਜਾ ਉਗ੍ਰਸੇਨ। ੨. ਉਗ੍ਰਸੇਨ ਰਾਜਾ ਦਾ ਪ੍ਰਤਾਪ. "ਦ੍ਵਾਰਾਵਤਿ ਉਗ੍ਰੇਸੁਜਿਆਰਾ." (ਚਰਿਤ੍ਰ ੨੦੩)


ਸੰਗ੍ਯਾ- ਆਗਾਹੀ. ਸੁਧ. ਸਮਾਚਾਰ. ਖ਼ਬਰ। ੨. ਪ੍ਰਸਿੱਧੀ. ਸ਼ੁਹਰਤ.


ਸਿੰਧੀ ਸੰਗ੍ਯਾ- ਸ੍ਵੱਛਤਾ। ੨. ਪ੍ਰਗਟ ਹੋਣ ਦਾ ਭਾਵ.


ਉਪਜਦਾ ਪੈਦਾ ਹੁੰਦਾ. ਦੇਖੋ ਉਘਟਨ. "ਉਘਟਤ ਤਾਨ ਤਰੰਗ ਰੰਗ ਅਤਿ." (ਹਜਾਰੇ ੧੦)


ਸੰ. उदघाटन- ਉਦਘਾਟਨ. ਕ੍ਰਿ- ਪ੍ਰਗਟ ਕਰਣਾ. "ਨਿੰਦਾ ਕੋਇ ਨ ਸਿਝਿਓ, ਇਉਂ ਵੇਦ ਉਘਟੈ." (ਭਾਗੁ) ੨. ਰਚਣਾ. ਬਣਾਉਣਾ. ਘੜਨਾ.