Meanings of Punjabi words starting from ਘ

ਬਹੁਤਾ. ਬਹੁਤੀ. "ਬਿਨਸਹਿ ਪਾਪ ਘਨੇਰੇ." (ਬਿਲਾ ਮਃ ੫) "ਕਰਸਹ ਅਉਧ ਘਨੇਰੀ." (ਭੈਰ ਨਾਮਦੇਵ) ਇਸ ਥਾਂ ਵ੍ਯੰਦ ਹੈ ਕਿ ਪ੍ਰਹਲਾਦ ਦੀ. ਉਮਰ ਦਾ ਖ਼ਾਤਮਾ ਕਰਾਂਗੇ.


ਦੇਖੋ, ਬਨੈ.


ਦੇਖੋ, ਘਨ੍ਹੈਯਾ। ੨. ਖੁੱਲਰ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਰਾਮਦਾਸ ਜੀ ਦਾ ਸਿੱਖ ਸੀ। ੩. ਦੇਖੋ, ਕਨ੍ਹੈਯਾ.


ਦੇਖੋ, ਘਣੋ.


ਸੰ. ਸੰਗ੍ਯਾ- ਘਨ (ਬੱਦਲ) ਦਾ ਉਪਲ (ਪੱਥਰ). ਓਲਾ. ਗੜਾ.


ਕੀਰਤਪੁਰ ਤੋਂ ਨੌ ਕੌਹ ਪੂਰਵ ਇੱਕ ਪਿੰਡ, ਜਿੱਥੇ ਕਲਗੀਧਰ ਨਾਹਣ ਨੂੰ ਜਾਂਦੇ ਹੋਏ ਵਿਰਾਜੇ ਹਨ. ਇਹ ਜਿਲਾ ਅੰਬਾਲਾ, ਤਸੀਲ ਰੋਪੜ ਵਿੱਚ ਹੈ ਅਰ ਰੋਪੜ ਤੋਂ ਛੀ ਮੀਲ ਪੂਰਬ ਹੈ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ.


ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਭਵਾਨੀਗੜ੍ਹ, ਥਾਣਾ ਦਿੜ੍ਹਵਾ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਵਾਯਵੀ ਕੋਣ ਪਾਸ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਦਰਬਾਰ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹੈ. ਜਗੀਰ ਜ਼ਮੀਨ ਨਾਲ ਕੁਝ ਨਹੀਂ.#ਰੇਲਵੇ ਸਟੇਸ਼ਨ ਨਾਭੇ ਤੋਂ ਈਸ਼ਾਨ ਕੋਣ ਬਾਈ ਮੀਲ ਦੇ ਕਰੀਬ ਪੱਕੀ ਸੜਕ ਅਤੇ ਕੁਝ ਕੱਚਾ ਰਸਤਾ ਹੈ.


ਘਨ ਜੇਹਾ ਸ਼੍ਯਾਮ ਰੂਪ, ਕ੍ਰਿਸਨਦੇਵ। ੨. ਦੇਖੋ, ਕਨ੍ਹੈਯਾ.