nan
ਸੰ. ਛਤ੍ਰ. ਸੰਗ੍ਯਾ- ਛਾਤਾ. ਛਤਰੀ। ੨. ਰਾਜਿਆਂ ਦਾ ਰਾਜਚਿੰਨ੍ਹਰੂਪ ਛਤ੍ਰ (ਆਤਪਤ੍ਰ). "ਨਿਹਚਲੁ ਚਉਰ ਛਤੁ." (ਵਾਰ ਰਾਮ ੨. ਮਃ ੫) "ਇਕੁ ਸਾਹਿਬੁ ਸਿਰ ਛਤੁ." (ਆਸਾ ਮਃ ੫)
nan
ਜਿਲਾ ਫਿਰੋਜ਼ਪੁਰ, ਥਾਣਾ ਕੋਟਭਾਈ ਦਾ ਇੱਕ ਪਿੰਡ, ਜੋ ਮੁਕਤਸਰ ਤੋਂ ਦਸ ਕੋਹ ਪੂਰਵ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਜੀ ਦਾ 'ਗੁਪਤਸਰ' ਗੁਰਦ੍ਵਾਰਾ ਹੈ. ਦੇਖੋ, ਗੁਪਤਸਰ ਅਤੇ ਬਹਮੀਸ਼ਾਹ.
nan
nan
nan
nan
ਸੰਗ੍ਯਾ- ਦੇਖੋ, ਛਤੁ. "ਛਤ੍ਰ ਨ ਪਤ੍ਰ ਨ ਚਉਰ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰ. ਛਤ੍ਵਰ ਦਾ ਸੰਖੇਪ. ਘਰ. ਨਿਵਾਸ. "ਸੰਲਗਨ ਸਭ ਮੁਖ ਛਤ੍ਰ." (ਮਾਰੂ ਅਃ ਮਃ ੫) ਆਕਾਸ਼ ਸਭ ਨਾਲ ਸਮਾਨ ਲੱਗਾ ਹੋਇਆ ਅਤੇ ਸਭ ਲਈ ਸੁਖਦਾਈ ਨਿਵਾਸ ਦਾ ਅਸਥਾਨ ਹੈ। ੩. ਵਿ- ਛਤ੍ਰਾਕਾਰ. ਘਟਾਟੋਪ. "ਦਹ ਦਿਸ ਛਤ੍ਰ ਮੇਘ ਘਟਾ." (ਸੋਰ ਮਃ ੫) ੪. ਕ੍ਸ਼੍ਤ੍ਰਿਯ. ਛਤ੍ਰੀ. ਦੇਖੋ, ਛਿਤੰਕੀਸ.; ਦੇਖੋ, ਛਤ੍ਰ. "ਲਹਿਣੇ ਧਰਿਓਨੁ ਛਤ੍ਰੁ ਸਿਰਿ" (ਵਾਰ ਰਾਮ ੩) ਕ੍ਸ਼੍ਤ੍ਰਿਯਯੂਥ. ਸ਼ਸਤ੍ਰਧਾਰੀਆਂ ਦਾ ਟੋਲਾ. "ਬਾਰਹ ਜੋਜਨ ਛਤ੍ਰੁ ਚਲੈਥਾ." (ਧਨਾ ਨਾਮਦੇਵ)
ਬੁੰਦੇਲਾਵੰਸ਼ੀ ਚੰਪਤਰਾਇ ਦਾ ਪੁਤ੍ਰ ਪੰਨੇ ਦਾ ਇੱਕ ਪ੍ਰਤਾਪੀ ਰਾਜਾ, ਜਿਸ ਦੇ ਦਰਬਾਰ ਦਾ ਭੂਸਣ ਲਾਲ ਕਵਿ ਸੀ. ਇਸ ਦਾ ਦੇਹਾਂਤ ਸਨ ੧੭੩੪ ਵਿੱਚ ਹੋਇਆ। ੨. ਗੋਪੀਨਾਥ ਦਾ ਪੁਤ੍ਰ ਚੌਹਾਨਵੰਸ਼ ਦਾ ਭੂਸਣ ਬੂੰਦੀ ਦਾ ਰਾਜਾ, ਜੋ ਦਾਰਾਸ਼ਿਕੋਹ ਦਾ ਸਹਾਇਕ ਸੀ. ਇਹ ਔਰੰਗਜੇਬ ਅਤੇ ਦਾਰਾ ਦੀ ਲੜਾਈ ਵਿੱਚ ਸਨ ੧੬੫੮ ਵਿੱਚ ਮੋਇਆ.
ਵਿ- ਸਿਰ ਪੁਰ ਛਤ੍ਰ ਧਾਰਣ ਵਾਲਾ. "ਪਾਤਸਾਹੁ ਛਤ੍ਰਸਿਰ ਸੋਊ." (ਬਾਵਨ)
ਸੰ. ਸੰਗ੍ਯਾ- ਭੂਫੋੜ. ਛਤ੍ਰ ਦੇ ਆਕਾਰ ਦੀ ਖੁੰਬ, ਜੋ ਵਰਖਾ ਰੁੱਤ ਵਿੱਚ ਪੈਦਾ ਹੁੰਦੀ ਹੈ। ੨. ਛਤਰੀਦਾਰ ਬਿਰਛ। ੩. ਛਤਰੀ. ਛਾਤਾ। ੪. ਸ਼ਹਿਦ ਦਾ ਛੱਤਾ.