Meanings of Punjabi words starting from ਝ

ਚਮਕ ਦਮਕ। ੨. ਅਨੁ. ਛਮਾਛਮ.


ਸੰਗ੍ਯਾ- ਝਗੜਾ. ਬਖੇੜਾ. ਟੰਟਾ। ੨. ਭੀੜ. ਲੋਕਾਂ ਦਾ ਝੁੰਡ। ੩. ਉਲਝਾਉ.


ਦੇਖੋ, ਝਮਕਣਾ ੧. "ਸਸਤ੍ਰ ਝਮੰਕਣ." (ਅਕਾਲ)


ਦੇਖੋ, ਝੜ। ੨. ਦੇਖੋ, ਝੜਨਾ। ੩. ਸੰ. ਪਾਣੀ ਦਾ ਝਰਨਾ.


ਦੇਖੋ, ਝਲਹਰ.


ਸੰਗ੍ਯਾ- ਝਰੋਖਾ. ਹਵਾ ਅਤੇ ਰੌਸ਼ਨੀ ਲਈ ਮਕਾਨ ਵਿੱਚ ਰੱਖਿਆ ਛੋਟਾ ਛਿਦ੍ਰ। ੨. ਪਾਣੀ ਦਾ ਚਸ਼ਮਾ. ਸੰ. ਨਿਰ੍‍ਝਰ. "ਅਮਿਉ ਚਲਹਿ ਝਰਣੇ." (ਵਾਰ ਗਉ ੨. ਮਃ ੫) ੩. ਕ੍ਰਿ- ਟਪਕਣਾ. ਪਾਣੀ ਦਾ ਉੱਤੋਂ ਡਿੱਗਣਾ. Water fall. ੪. ਝੜਨਾ. ਡਿਗਣਾ. "ਝਰਹਿ ਕਸੰਮਲ ਪਾਪ ਤੇਰੇ ਮਨੂਆ." (ਬਾਵਨ) ੫. ਲੋਹੇ ਅਥਵਾ ਪਿੱਤਲ ਦਾ ਛਿਦ੍ਰਦਾਰ ਸੰਦ, ਜਿਸ ਨਾਲ ਤਪਦੇ ਘੀ ਜਾਂ ਤੇਲ ਵਿੱਚ ਪਕੌੜੀਆਂ ਤਲੀਦੀਆਂ ਹਨ। ੬. ਦਾਣੇ ਚੂਨਾ ਆਦਿ ਨਿਖੇਰਨ ਦਾ ਛਾਲਣਾ.


ਛੋਟਾ ਝਰਣਾ. ਦੇਖੋ, ਝਰਣਾ ੫. ਅਤੇ ੬.


ਦੇਖੋ, ਝਰਣਾ.