Meanings of Punjabi words starting from ਤ

ਦੇਖੋ, ਤਕੜਾਈ. "ਚਹੁਁ ਦਿਸਿ ਵਿਖੈ ਮਹਾਂ ਤਕਰਾਈ." (ਗੁਪ੍ਰਸੂ)


ਅ਼. [تکرار] ਸੰਗ੍ਯਾ- ਵਾਰੰਵਾਰ ਕਹਿਣ ਦੀ ਕ੍ਰਿਯਾ. ਵਿਵਾਦ। ੨. ਤਰਕ. ਹੁੱਜਤ. ਇਸ ਦਾ ਮੂਲ ਕੱਰ (ਦੁਬਾਰਾ ਹਮਲਾ ਕਰਨਾ) ਹੈ। ੩. ਹਿੰਦੀ ਅਤੇ ਪੰਜਾਬੀ ਕਵੀਆਂ ਨੇ ਇਕਰਾਰ ਦੀ ਥਾਂ ਭੀ ਤਕਰਾਰ ਸ਼ਬਦ ਵਰਤਿਆ ਹੈ. "ਜੋ ਤਕਰਾਰ ਤੋਹਿ ਸੰਗ ਕੀਨੋ." (ਗੁਪ੍ਰਸੂ)


ਸੰਗ੍ਯਾ- ਤਰਾਜ਼ੂ. ਤੁਲਾ. "ਕਰ ਤਕਰੀ ਪਕਰਤ ਰਹ੍ਯੋ ਕਸੀ ਨ ਕਮਰ ਕ੍ਰਿਪਾਨ." (ਚਰਿਤ੍ਰ ੨੪੫) ੨. ਵਿ- ਤਕੜੀ. ਦ੍ਰਿੜ੍ਹ. ਮਜਬੂਤ.