Meanings of Punjabi words starting from ਥ

ਦੇਖੋ, ਥਾਲ. "ਤਤਛਿਨ ਪੂਰ੍ਯੋ ਥਾਰ ਪ੍ਰਸਾਦ." (ਗੁਪ੍ਰਸੂ)


ਸਰਵ- ਤੁਮਾਰਾ. ਤੁਹਾਡਾ.


ਸੰਗ੍ਯਾ- ਥਾਲੀ। ੨. ਸਰਵ- ਤੁਮਾਰੀ. ਤੁਹਾਡੀ "ਮਨਸਾ ਪੂਰੇ ਥਾਰੀ." (ਮਾਰੂ ਸੋਲਹੇ ਮਃ ੪)


ਸਰਵ- ਤੁਮਾਰੇ. ਤੁਹਾਡੇ. "ਬੁਰੇ ਭਲੇ ਹਮ ਥਾਰੇ." (ਸੋਰ ਮਃ ੫)


ਸਰਵ- ਤੁਮਾਰਾ. ਤੁਹਾਡਾ.


ਸੰ. ਸ੍‍ਥਾਲ. ਸੰਗ੍ਯਾ- ਪਾਤ੍ਰ. ਬਰਤਨ। ੨. ਚੌੜਾ ਅਤੇ ਚਪੇਤਲਾ ਭਾਂਡਾ. "ਥਾਲ ਵਿਚਿ ਤਿੰਨਿ ਵਸਤੂ ਪਈਓ, ਸਤੁ ਸੰਤੋਖੁ ਵੀਚਾਰੋ. ." (ਮੁੰਦਾਵਣੀ ਮਃ ੫) ਇਸ ਥਾਂ ਥਾਲ ਤੋਂ ਭਾਵ ਸ਼੍ਰੀ ਗੁਰੂ ਗ੍ਰੰਥਸਾਹਿਬ ਹੈ। ੩. ਸ੍‍ਥਲ. ਥਾਂ. ਜਗਾ. "ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ, ਬਨ ਜਲ ਪੂਰਨ ਥਾਲ ਕਾ." (ਮਾਰੂ ਸੋਲਹੇ ਮਃ ੫) ਹੇ ਵਨ ਜਲ ਆਦਿ ਸਥਾਨਾਂ ਦੇ ਪੂਰਨ ਕਰਤਾ.


ਸੰਗ੍ਯਾ- ਛੋਟਾ ਥਾਲ। ੨. ਸੰ. ਸ੍‍ਥਾਲੀ. ਵਲਟੋਹੀ. ਦੇਗਚੀ। ੩. ਮਿੱਟੀ ਦੀ ਹਾਂਡੀ.


ਸੰਗ੍ਯਾ- ਅਸਥਾਨ. ਥਾਉਂ. "ਅਸੰਖ ਨਾਵ ਅਸੰਖ ਥਾਵ." (ਜਪੁ)


ਪ੍ਰਤ੍ਯ- ਸੇ. ਤੋਂ. "ਸਭ ਤੁਝਹੀ ਥਾਵਹੁ ਮੰਗਦੇ." (ਧਨਾ ਮਃ ੪) ੨. ਸ੍‍ਥਾਨ ਤੋਂ. ਸ੍‍ਥਾਨ ਸੇ. "ਕਿਦੂ ਥਾਵਹੁ ਹਮ ਆਏ?" (ਗਉ ਮਃ ੧)


ਸੰ. स्थावर- ਸ੍‍ਥਾਵਰ. ਵਿ- ਠਹਿਰਨ ਵਾਲਾ. ਅਚਲ. "ਥਾਵਰ ਜੰਗਮ ਕੀਟ ਬਿਧਾਤਾ." (ਨਾਪ੍ਰ) ੨. ਸੰਗ੍ਯਾ- ਛਨਿੱਛਰ (ਸ਼ਨੈਸ਼੍ਚਰ) ਗ੍ਰਹ. ਇਸ ਦੀ ਚਾਲ ਬਹੁਤ ਧੀਮੀ ਹੋਣ ਕਰਕੇ ਇਹ ਨਾਮ ਪੈਗਿਆ ਹੈ। ੩. ਛਨਿੱਛਰ ਵਾਰ. "ਥਾਵਰ ਥਿਰੁ ਕਰ ਰਾਖੈ ਸੋਇ." (ਗਉ ਕਬੀਰ ਵਾਰ ੭) ੪. ਪਰਬਤ. ਪਹਾੜ। ੫. ਵ੍ਰਿਕ੍ਸ਼੍‍. ਬਿਰਛ.