Meanings of Punjabi words starting from ਨ

ਵਿ- ਜਿਸ ਦਾ ਨੱਕ ਕਟ ਗਿਆ ਹੈ. ਨਾਸਿਕਾ ਰਹਿਤ। ੨. ਸੰਗ੍ਯਾ- ਬੇ ਸ਼ਰਮ ਆਦਮੀ. ਨਿਰਲੱਜ ਪੁਰਖ. "ਨਾਮਹੀਣ ਫਿਰਹਿ ਸੇ ਨਕਟੇ." (ਰਾਮ ਮਃ ੪) ੩. ਨਿਰਲੱਜ ਲੋਕਾਂ ਦਾ ਟੋਲਾ. ਨਕਟਿਆਂ ਦਾ ਪੰਥ. ਆਪਣੇ ਜੇਹਾ ਨਿਰਲੱਜ ਕਰਨ ਵਾਲੇ ਲੋਕਾਂ ਦੀ ਜਮਾਤ। ੪. ਨਕਟ ਦੇਵੀ. ਮਾਇਆ. ਸਾਧੁਜਨਾਂ ਨੇ ਜਿਸ ਦਾ ਨੱਕ ਕੱਟਕੇ ਨਕਟੀ ਕੀਤਾ ਹੈ. "ਨਕਖੀਨੀ ਸਭ ਨਥਹਾਰੇ." (ਨਟ ਅਃ ਮਃ ੪) ਨਕਟੀ (ਮਾਇਆ) ਨੇ ਸਾਰੇ ਨੱਥ ਲਏ ਹਨ. "ਬੀਚਿ ਨਕਟਦੇ ਰਾਨੀ." (ਆਸਾ ਕਬੀਰ) ਵਾਮਮਾਰਗੀਆਂ ਦੇ ਪੂਜਨਚਕ੍ਰ ਵਿਚਕਾਰ ਨਕਟਦੇਵੀ ਹੈ.


ਨਕਵੱਢੀ. ਨਕਟਾ ਦਾ ਸ੍‍ਤ੍ਰੀ ਲਿੰਗ."ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ." (ਦੇਵ ਮਃ ੪) ਹਰਿਨਾਮ ਬਿਨਾ ਸੁੰਦਰੀ ਭੀ ਨਕਟੀ ਹੈ। ੨. ਸੰ. ਨਕੁਟੀ. ਨਾਸਿਕਾ. ਨੱਕ। ੩. ਭਾਵ- ਮਾਯਾ. "ਸਗਲ ਮਾਹਿ ਨਕਟੀ ਕਾ ਵਾਸਾ." (ਆਸਾ ਕਬੀਰ)


ਸੰ. ਨਕੁਟ ਅਤੇ ਨਕੁਟੀ. ਨਾਸਿਕਾ. ਨੱਕ. "ਨੈਨੂ ਨਕਟੁ ਸ੍ਰਵਨੁ." (ਮਾਰੂ ਕਬੀਰ) ੨. ਦੇਖੋ, ਨਕਟਾ.


ਸੰ. ਨਕ੍ਤ. ਸੰਗ੍ਯਾ- ਰਾਤ. ਸ਼ਬ. ਰਾਤ੍ਰਿ। ੨. ਇੱਕ ਵ੍ਰਤ, ਜੋ ਰਾਤ੍ਰਿ ਸਮੇਂ ਅਰੰਭ ਹੋਣ ਵਾਲੀ ਤਿਥਿ ਵਿੱਚ ਰੱਖਣਾ ਵਿਧਾਨ ਹੈ। ੩. ਵਿ- ਗਿੱਲਾ। ੪. ਭਾਈ ਸੰਤੋਖਸਿੰਘ ਨੇ ਨਕਤਕ (ਅੰਗੋਛੇ) ਦੀ ਥਾਂ ਨਕਤ ਸ਼ਬਦ ਵਰਤਿਆ ਹੈ. "ਕਟਿ ਕੁਪੀਨ ਇਕ ਨਕਤ ਕਰ ਦੋ ਦੁਪਟੇ ਸੰਬ੍ਯਾਨ." (ਨਾਪ੍ਰ) ਲੱਕ ਲਿੰਗੋਟੀ. ਇੱਕ ਪਰਨਾ ਹੱਥ, ਦੋ ਦੋ ਬਰੇ ਚਾਦਰੇ.


ਸੰ. ਨਕ੍ਤਕ. ਸੰਗ੍ਯਾ- ਝਾੜਨ. ਰੁਮਾਲ. ਅੰਗੋਛਾ.