Meanings of Punjabi words starting from ਫ

ਦੇਖੋ, ਫਜਲ.


ਅ਼. [فضیحت] ਫ਼ਜੀਹ਼ਤ. ਸੰਗ੍ਯਾ- ਖੁਆਰੀ। ੨. ਬੁਰਿਆਈ। ੩. ਨਾ ਅਨੁਕੂਲ ਹੋਣ ਦਾ ਭਾਵ। ੪. ਭਾਵ- ਗੰਦਗੀ ਵਿਸ੍ਠਾ. "ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ." (ਵਾਰ ਮਾਝ ਮਃ ੧)


ਦੇਖੋ, ਫਜੂਲ.


ਦੇਖੋ, ਫਜੂਲੀ.


ਸੰਗ੍ਯਾ- ਬੰਧ. ਬੰਧਨ. ਫੰਧਾ. ਪਾਸ਼ਬੰਧ. "ਨ ਕਾਲਫਧਾ ਫਸ ਹੈਂ." (ਅਕਾਲ) "ਮਨ ਮਾਇਆ ਮੈ ਫਧਿ ਰਹਿਓ." (ਸਃ ਮਃ ੯) "ਦੁਰਮਤਿ ਸਿਉ ਨਾਨਕ ਫਧਿਓ." (ਸਃ ਮਃ ੯)


ਦੇਖੋ, ਫਣ। ੨. ਅ਼. [فتن] ਫ਼ਨ. ਸੰਗ੍ਯਾ- ਛਲ. ਧੋਖਾ। ੩. ਵਿਭੂਤੀ. ਧਨ ਸੰਪਦਾ. "ਹਿਤ ਲਾਗਿਓ ਸਭ ਫਨ ਕਾ." (ਸਾਰ ਕਬੀਰ) ੪. ਫ਼ਾ. ਗੁਣ. ਹੁਨਰ.