Meanings of Punjabi words starting from ਰ

ਅ਼. [رحم] ਰਹ਼ਮ. ਸੰਗ੍ਯਾ- ਦਯਾ. ਕ੍ਰਿਪਾ. "ਰਹਮ ਤੇਰੀ ਸੁਖੁ ਪਾਇਆ." (ਤਿਲੰ ਮਃ ੫) ੨. ਦੇਖੋ, ਰਹਿਮ.


ਅ਼. [رحمت] ਸੰਗ੍ਯਾ- ਦਯਾ. ਕ੍ਰਿਪਾ.


ਅ਼. [رحمان] ਰਹ਼ਮਾਨ. ਵਿ- ਰਹ਼ਮ ਕਰਨ ਵਾਲਾ. ਦਯਾਲੁ. "ਨਾਨਕ ਨਾਉ ਭਇਆ ਰਹਮਾਣੁ." (ਰਾਮ ਅਃ ਮਃ ੧) ੨. ਸੰਗ੍ਯਾ- ਕ੍ਰਿਪਾਲੁ ਕਰਤਾਰ. "ਭਿਸਤੁ ਨਜੀਕਿ ਰਾਖੁ, ਰਹਮਾਨਾ!" (ਭੈਰ ਕਬੀਰ)


ਸੰਗ੍ਯਾ- ਪ੍ਰਾਰਥਨਾ. ਵਿਨਯ. "ਤਿਸੁ ਆਗੈ ਰਹਰਾਸਿ ਹਮਾਰੀ, ਸਾਚਾ ਅਪਰ ਅਪਾਰੌ," (ਸਿਧਗੋਸਟਿ) ੨. ਰੀਤਿ. ਮਰਯਾਦਾ. "ਹਰਿਕੀਰਤਿ ਹਮਰੀ ਰਹਰਾਸਿ." (ਸੋਦਰੁ) "ਗੁਰੁਸਿੱਖਾਂ ਰਹਰਾਸ ਸਿਵਾਪੈ." (ਭਾਗੁ) "ਇਹ ਰਹਰਾਸ ਕਦੀਮੀ ਚਲਹਿ." (ਗੁਪ੍ਰਸੂ) ੩. ਸ਼ਿਸ੍ਟਾਚਾਰ. ਸ੍ਵਾਗਤ ਨਮਸਕਾਰ ਕੁਸ਼ਲਪ੍ਰਸ਼ਨ ਆਦਿ. "ਸਭਿ ਜਨ ਕਉ ਆਇ ਕਰਹਿ ਰਹਰਾਸਿ." (ਮਃ ੪. ਵਾਰ ਗਉ ੧) ੪. ਫ਼ਾ. [راہِراست] ਰਾਹੇ ਰਾਸ੍ਤ. ਸਿੱਧਾ ਰਾਹ। ੫. ਇੱਕ ਗੁਰਬਾਣੀ, ਜਿਸ ਦਾ ਪਾਠ ਸੰਝ ਸਮੇਂ ਕਰਨਾ ਵਿਧਾਨ ਹੈ. ਇਸ ਵਿੱਚ ਸੋਦਰੁ, ਸੋਪੁਰਖੁ, ਬੇਨਤੀ ਚੌਪਈ, ਅਨੰਦੁ ਅਤੇ ਮੁੰਦਾਹਣੀ ਦਾ ਪਾਠ ਹੈ.


ਰਾਹ ਅਤੇ ਰਸਮ. ਧਾਰਮਿਕ ਮਰਯਾਦਾ ਅਤੇ ਲੋਕ ਰੀਤਿ.


ਫ਼ਾ. [راہروَ] ਰਾਹ ਜਾਣ ਵਾਲਾ. ਪੰਥੀ. ਪਾਂਧੀ.