ਗ੍ਯਾਨ ਦਾ ਸਰੋਵਰ (ਤਾਲ). ੨. ਗ੍ਯਾਨ ਦਾ ਸਮੁੰਦਰ। ੩. ਭਾਵ- ਗੁਰੂ। ੪. ਸਤਸੰਗ.
ਸਹਜ ਸਰੋਵਰ ਵਿੱਚ. "ਤੁਅ ਸਹਜ ਸਰੋਵਰਿ ਬਾਸ." (ਸਵੈਯੇ ਮਃ ੪. ਕੇ)
ਸੰਗ੍ਯਾ- ਸਹਜਾਨੰਦ. ਗ੍ਯਾਨਾ ਨੰਦ। ੨. ਵਿ- ਨਿਰਯਤਨ ਸੁਖ.
nan
ਵਿ- ਸਾਥ ਪੈਦਾ ਹੋਇਆ ਸੁਭਾਉ. . ਕੁਦਰਤੀ ਸੁਭਾਵ. "ਜਿਉ ਪਾਵਕ ਕਾ ਸਹਜ ਸੁਭਾਉ." (ਸੁਖਮਨੀ) ੨. ਕ੍ਰਿ. ਵਿ. - ਕੁਦਰਤੀ ਨਿਯਮ ਅਨੁਸਾਰ. "ਮੀਹ ਵੁਠਾ ਸਹਜ ਸੁਭਾਇ." (ਵਾਰ ਗਉ ੨. ਮਃ ੫) ੩. ਸ੍ਵਾਭਾਵਿਕ. ਨਿਰਯਤਨ. "ਸਹਜ ਸੁਭਾਇ ਮਿਲੇ ਗੋਪਾਲਾ." (ਸੋਰ ਮਃ ੫)
ਸੰਗ੍ਯਾ- ਦਸ਼ਮਦ੍ਵਾਰ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਤੋਂ ਭਾਵ ਇੜਾ, ਜਮੁਨਾ ਤੋਂ ਭਾਵ ਪਿੰਗਲਾ ਹੈ। ੨. ਸਹਜ ਸ੍ਵਨ (ਧੁਨੀ) ਦਾ ਮਾਰਗ. ਦੇਖੋ, ਸੁੰਨ ੯.
ਦੇਖੋ, ਸਹਜ ਸੁਖ. "ਸਹਜ ਸੂਖ ਆਨੰਦ ਘਨੇਰੇ." (ਸੂਹੀ ਛੰਤ ਮਃ ੫)
ਸੰਗ੍ਯਾ- ਯੋਗ ਨਿਦ੍ਰਾ. ਸਮਾਧਿ ਵਿੱਚ ਇਸਥਿਤੀ. "ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ." (ਸੋਰ ਮਃ ੫)
ਸੰਗ੍ਯਾ- ਗ੍ਯਾਨ ਕਥਾ। ੨. ਕਰਤਾਰ ਦਾ ਗੁਣ ਕੀਰਤਨ.
ਸੰਗ੍ਯਾ- ਆਤਮਾਨੰਦ. ਅਵਿਨਾਸ਼ੀ ਆਨੰਦ.
ਸੰਗ੍ਯਾ- ਮਨ ਦੀ ਸ਼ਾਂਤ ਦਸ਼ਾ। ੨. ਕ੍ਸ਼ੋਭ ਰਹਿਤ ਦਿਮਾਗ. "ਸਹਜਗੁਫਾ ਮਹਿ ਆਸਣੁ ਬਾਧਿਆ." (ਆਸਾ ਮਃ ੫)
ਸੰਗ੍ਯਾ- ਹਠਯੋਗ ਦੇ ਕਠਿਨ ਸਾਧਨਾ ਤੋਂ ਨਿਰਾਲਾ ਸੁਖਾਲਾ ਯੋਗ. ਨਾਮ ਸਿਮਰਣ ਦ੍ਵਾਰਾ ਮਨ ਦੀ ਏਕਾਗ੍ਰਤਾ ਰੂਪ ਯੋਗ. ਗੁਰੁਬਾਣੀ ਵਿੱਚ ਇਸ ਯੋਗ ਦੇ ਭਗਤਿਜੋਗ, ਤੱਤਜੋਗ, ਬ੍ਰਹਮਜੋਗ ਆਦਿ ਨਾਮ ਆਏ ਹਨ, ਅਤੇ ਸਹਜਜੋਗ ਦਾ ਸਰੂਪ ਇਉਂ ਵਰਣਨ ਕੀਤਾ ਹੈ-#"ਗੁਰੁ ਕਾ ਸ਼ਬਦੁ ਮਨੈ ਮਹਿ ਮੁੰਦ੍ਰਾ, ਖਿੰਥਾ ਖਿਮਾ ਹਢਾਵਉ। ਜੋ ਕਿਛੁ ਕਰੈ ਭਲਾ ਕਰਿ ਮਾਨਉ, ਸਹਜ ਜੋਗ ਨਿਧਿ ਪਾਵਉ। ਬਾਬਾ! ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ। ਅੰਮ੍ਰਿਤੁ ਨਾਮੁ ਨਿਰੰਜਨੁ ਪਾਇਆ ਗਿਆਨ ਕਾਇਆ ਰਸ ਭੋਗੰ। ਸਿਵਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ। ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿ ਨਿਸਿ ਪੂਰੈ ਨਾਦੰ। ਪਤੁ ਵੀਚਾਰੁ ਗਿਆਨੁਮਤਿ ਡੰਡਾ ਵਰਤਮਾਨ ਬਿਭੂਤੰ। ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ. ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ। ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ." (ਆਸਾ ਮਃ ੧)#"ਗੁਰਿ ਮਨੁ ਮਾਰਿਓ ਕਰਿ ਸੰਜੋਗੁ,#ਅਹਿਨਿਸ ਰਾਵੈ ਭਗਤਿਜੋਗੁ,#ਗੁਰ ਸੰਤਸਭਾ ਦੁਖੁ ਮਿਟੈਰੋਗੁ,#ਜਨ ਨਾਨਕ ਹਰਿਵਰੁ ਸਹਜਜੋਗੁ."#(ਬਸੰ ਮਃ ੧)#"ਜੋਗੁ ਨ ਭਗਵੀ ਕਪੜੀ, ਜੋਗੁ ਨ ਮੈਲੇ ਵੇਸਿ।#ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ." (ਸਵਾ ਮਃ ੩)