Meanings of Punjabi words starting from ਕ

ਵਿ- ਕਲਾ (ਸ਼ਕਤਿ ਅਥਵਾ ਵਿਦ੍ਯਾ) ਰੱਖਣ ਵਾਲਾ। ੨. ਦੇਖੋ, ਵੇਦੀਵੰਸ਼.


ਦੇਖੋ, ਕਲਾਣ। ੨. ਦੇਖੋ, ਕਲਾਂ। ੩. ਫ਼ਾ. [کلاں] ਸੰਗ੍ਯਾ- ਤਾਜ. ਮੁਕੁਟ. "ਕਾਮ ਕੇ ਕਲਾਨ ਬਿਧਿ ਕੀਨੇ ਹੈ ਬਿਚਾਰਕੇ." (ਅਜਰਾਜ)


ਸੰ. ਸੰਗ੍ਯਾ- ਚੰਦ੍ਰਮਾ। ੨. ਵਿ- ਵਿਦ੍ਯਾ ਅਤੇ ਹ਼ੁਨਰ ਵਿੱਚ ਤਾਕ.


ਗੁਰਦਾਸਪੁਰ ਦੇ ਜ਼ਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜਿਸ ਥਾਂ ਅਕਬਰ ਬਾਦਸ਼ਾਹ ਦੀ ਤਖਤਨਸ਼ੀਨੀ ਦੀ ਰਸਮ ਅਦਾ ਹੋਈ ਸੀ, ਅਰ ਇਹ ਅਕਬਰ ਨੂੰ ਬਹੁਤ ਪਿਆਰਾ ਸੀ. ਸੰਮਤ ੧੭੭੨ ਵਿੱਚ ਬੰਦਾ ਬਹਾਦੁਰ ਨੇ ਖਾਲਸਾ ਦਲ ਨਾਲ ਕਲਾਨੌਰ ਨੂੰ ਫਤੇ ਕੀਤਾ ਅਤੇ ਸੁਹਰਾਬ ਖ਼ਾਂ ਫੌਜਦਾਰ ਦੀ ਥਾਂ ਸਿੰਘ ਹਾਕਿਮ ਥਾਪੇ.


ਸੰ. ਸੰਗ੍ਯਾ- ਸਮੂਹ. ਸਮੁਦਾਯ. "ਪਾਪ ਕਲਾਪ ਆਪ ਛਪਜੈਹੈਂ." (ਗੁਪ੍ਰਸੂ) ੨. ਮੋਰ ਦੀ ਪੂਛ. "ਪੰਖ ਧਰ੍ਯੋ ਭਗਵਾਨ ਕਲਾਪੀ" (ਕ੍ਰਿਸਨਾਵ) ੩. ਭੱਥਾ. ਤੀਰਕਸ਼। ੪. ਕਮਰਬੰਦ। ੫. ਵ੍ਯਾਪਾਰ. ਵਣਿਜ.


ਸੰ. कलापिन ਸੰਗ੍ਯਾ- ਮੋਰ. ਦੇਖੋ, ਕਲਾਪ। ੨. ਵਿ- ਤਰਕਸ਼ਬੰਦ. ਭੱਥਾ ਬੰਨ੍ਹਣ ਵਾਲਾ.


ਫ਼ਾ. [کلابتوُن] ਕਲਾਬਤੂਨ. ਸੰਗ੍ਯਾ- ਸੁਇਨੇ ਚਾਂਦੀ ਦੀ ਵੱਟੀ ਹੋਈ ਤਾਰ.


ਸੰਗ੍ਯਾ- ਬਾਜੀ (ਖੇਲ) ਦੀ ਕਲਾ (ਵਿਦ੍ਯਾ) ੨. ਇੱਕ ਪ੍ਰਕਾਰ ਦੀ ਛਾਲ, ਜਿਸ ਵਿੱਚ ਚਕਰੀ ਦੀ ਤਰਾਂ ਸ਼ਰੀਰ ਘੁੰਮਦਾ ਹੈ. ਸਿਰ ਹੇਠਾਂ ਅਤੇ ਪੈਰ ਉੱਪਰ ਵੱਲ ਕਰਕੇ ਛਾਲ ਮਾਰਨੀ.