Meanings of Punjabi words starting from ਜ

ਵਿ- ਜੈਸਾ. ਯਾਦ੍ਰਿਸ਼. "ਕੋਰੜ ਮੋਠ ਜਿਨੇਹਾ." ਵਾਰ ਰਾਮ ੨. ਮਃ ੫)


ਜੈ- ਪਾਈ. ਜੈ ਪ੍ਰਾਪਤੀ। ੨. ਜਿੱਤੀ ਜਾਂਦੀ. "ਮਨਹਠਿ ਤਰਫ ਨ ਜਿਪਈ." (ਵਾਰ ਸੂਹੀ ਮਃ ੨)


ਅ਼. [جِفی] ਜਫ਼ੀ. ਸੰਗ੍ਯਾ- ਦੰਡਵਤ (ਡੰਡੇ ਵਾਂਙ ਸਿੱਧਾ) ਪ੍ਰਿਥਿਵੀ ਪੁਰ ਗਿਰਾਉਣਾ. "ਏਕ ਜਿਫੀ ਕਹਿ ਐਸੇ ਧਰਾ, ਇਕ ਕੂਕਤ ਹੈਂ." (ਕ੍ਰਿਸਨਾਵ)


ਅ਼. [ذِبہ] ਜਿਬਹ਼. ਸੰਗ੍ਯਾ- ਗਲ ਵੱਢਕੇ ਪ੍ਰਾਣ ਲੈਣ ਦੀ ਕ੍ਰਿਯਾ. ਹਿੰਸਾ। ੨. ਉਹ ਜੀਵ, ਜਿਸ ਦਾ ਗਲ ਵੱਢਿਆ ਗਿਆ ਹੈ.


ਦੇਖੋ, ਜੇਬਾਯਸ਼.