Meanings of Punjabi words starting from ਦ

ਕ੍ਰਿ. ਵਿ- ਚੁਫੇਰੇ. ਆਲੇ ਦੁਆਲੇ. "ਮਸਤਕਿ ਪਦਮੁ ਦੁਆਲੈ ਮਣੀ." (ਰਾਮ ਬੇਣੀ) ਮਸਤਕ ਵਿੱਚ ਹਜ਼ਾਰ ਦਲ ਦਾ ਕਮਲ ਹੈ ਜਿਸ ਦੇ ਚੁਫੇਰੇ ਮਣੀ ਵਾਂਙ ਪ੍ਰਕਾਸ਼ਕ ਦਲ (ਪਤ੍ਰ) ਹਨ.


ਵਿ- ਦ੍ਵਿ. ਦੋ. "ਦੁਇ ਕਰ ਜੋੜਿ ਕਰਉ ਅਰਦਾਸਿ." (ਸੂਹੀ ਮਃ ੫) ੨. ਦ੍ਵੈਤ. ਦੇਖੋ, ਬਰੀ.


ਦੋ ਅੱਖਰ "ਵਾਹ", "ਸਤਿ" ਅਥਵਾ "ਰਾਮ" "ਦੁਇ ਅਖਰ ਦੁਇ ਨਾਵਾ." (ਬੰਸ ਮਃ ੧) ਇਹ ਦੋ ਅੱਖਰ ਸੰਸਾਰਸਾਗਰ ਤੋਂ ਤਾਰਣ ਲਈ ਨੌਕਾ ਰੂਪ ਹਨ.


ਦੇਖੋ, ਦੁਹਾ ੧.


ਦੋ ਸ੍ਵਰ. ਇੜਾ ਪਿੰਗਲਾ.


ਦੋ ਦੀਪਕ, ਚੰਦ੍ਰਮਾ ਅਤੇ ਸੂਰਜ. "ਦੁਇ ਦੀਵੇ ਚਉਦਹ ਹਟਨਾਲੇ." (ਵਾਹ ਸੂਹੀ ਮਃ ੧) ੨. ਦੋ ਨੇਤ੍ਰ.


ਦੇਖੋ, ਦੁਇ ਅਖਰ.