Meanings of Punjabi words starting from ਨ

ਨਾਸ਼ ਹੋਣ ਦਾ ਭਾਵ. ਦੇਖੋ, ਨਿਕੰਦਨ. "ਤਵ ਬੰਧਨ ਭਏ ਨਿਕਦਨਾ." (ਨਾਪ੍ਰ) ਤੇਰੇ ਬੰਧਨ ਨਸ੍ਟ ਹੋ ਗਏ.


ਬਿਨਾ- ਕਮਾਣ (ਧਨੁਖ). ਧਨੁਸ ਤੋਂ ਬਿਨਾ. "ਨਿਕਮਾਨ ਹੀ ਨੈਨ ਕੇ ਬਾਨ ਮਾਰੇ." (ਰਾਮਾਵ)


ਸੰ. ਸੰਗ੍ਯਾ- ਸਮੂਹ. ਝੁੰਡ। ੨. ਧਨ. ਨਿਧਿ.