Meanings of Punjabi words starting from ਬ

ਵਸਣ ਲਈ "ਸੋ ਥਾਨ ਮਿਲਿਓ ਬਾਸਾਨੀ." (ਸਾਰ ਮਃ ੫) ੨. ਕ੍ਰਿ. ਵਿ- ਬ ਆਸਾਨੀ ਸੁਗਮਤਾ ਸੇ. ਸੁਖੇਨ ਹੀ.


ਸੰ. ਵਾਸਿਤ. ਵਿ- ਸੁਗੰਧਿਤ. "ਸੁਬਾਸ ਅਕਾਸ ਮਿਲੀ ਅਰੁ ਬਾਸਿਤ ਭੂਮਿ." (ਕ੍ਰਿਸਨਾਵ)


ਫ਼ਾ. [باشِندہ] ਬਾਸ਼ਿੰਦਹ. ਵਿ- ਵਸਣ ਵਾਲਾ. ਨਿਵਾਸ ਕਰਤਾ.


ਵਿ- ਜੋ ਸੱਜਰਾ ਨਹੀਂ. ਬੇਹਾ। ੨. ਸੰ. वासिन्. ਵਸਣ ਵਾਲਾ. "ਫੈਲਰਹ੍ਯੋ ਸਭ ਅੰਤਰ ਬਾਸੀ." (੩੩ ਸਵੈਯੇ) ੩. ਫ਼ਾ. [باشی] ਬਾਸ਼ੀ ਤੂੰ ਹੋਵੇਂ। ੪. ਤੂੰ ਰਹੇਂ। ੫. ਦੇਖੋ, ਵਾਸੀ.


ਵਿ- ਜੋ ਸੱਜਰਾ ਨਹੀਂ. ਬੇਹਾ। ੨. ਸੰ. वासिन्. ਵਸਣ ਵਾਲਾ. "ਫੈਲਰਹ੍ਯੋ ਸਭ ਅੰਤਰ ਬਾਸੀ." (੩੩ ਸਵੈਯੇ) ੩. ਫ਼ਾ. [باشی] ਬਾਸ਼ੀ ਤੂੰ ਹੋਵੇਂ। ੪. ਤੂੰ ਰਹੇਂ। ੫. ਦੇਖੋ, ਵਾਸੀ.


ਵਿ- ਵਸਣ ਵਾਲਾ. ਨਿਵਾਸ ਕਰਤਾ। ੨. ਸੰਗ੍ਯਾ- ਬਾਸੀ ਕੜਾਹ. ਸ਼ੀਤਲਾ ਦੇਵੀ ਦਾ ਤਯੋਹਾਰ, ਜੋ ਫੱਗੁਣ ਅਤੇ ਚੇਤ ਦੇ ਹਨੇਰੇ ਪੱਖ ਦੇ ਪਹਿਲੇ ਮੰਗਲ ਵਾਰ ਨੂੰ ਮਨਾਇਆ ਜਾਂਦਾ ਹੈ. ਇਸ ਦਿਨ ਹਿੰਦੂ ਇਸਤ੍ਰੀਆਂ ਬਾਸੀ (ਬੇਹਾ) ਅਨੰ ਗੁਲਗੁਲੇ ਕੜਾਹ ਪੁਲਾਉ ਆਦਿ ਸ਼ੀਤਲਾ ਨੂੰ ਚੜ੍ਹਾਕੇ ਅਹਾਰ ਕਰਦੀਆਂ ਹਨ. ਅੰਨ ਸੋਮਵਾਰ ਦੀ ਰਾਤ ਨੂੰ ਪਕਾਇਆ ਜਾਂਦਾ ਹੈ ਅਰ ਸੋਮਵਾਰ ਦੀ ਰਾਤ ਨੂੰ ਵ੍ਰਤ ਰੱਖਿਆ ਜਾਂਦਾ ਹੈ.


ਵਸੀਐ। ੨. ਵਾਸਿਤ (ਸੁਗੰਧਿਤ) ਹੋਈਏ. "ਚੰਦਨ ਸੁਬਾਸ ਜੈਸੇ ਬਾਸੀਐ." (ਭਾਗੁ ਕ)


ਫ਼ਾ. [باشین] ਸੰਗ੍ਯਾ- ਬਾਸ਼ਹ ਦਾ ਨਰ, ਜੋ ਕੱਦ ਵਿੱਚ ਬਾਸ਼ੇ ਨਾਲੋਂ ਛੋਟਾ ਹੁੰਦਾ ਹੈ, ਦੇਖੋ, ਬਾਸਾ ੨.


ਦੇਖੋ, ਬਾਸੀਅੜਾ.