Meanings of Punjabi words starting from ਭ

ਪ੍ਰੋਂਛਨਪਟ. ਸ਼ਰੀਰ ਪੂੰਝਣ ਦਾ ਵਸਤ੍ਰ. ਤੌਲੀਆ. ਪਰਨਾ। ੨. ਇਸਤ੍ਰੀਆਂ ਦੇ ਸਿਰ ਓਢਣ ਦਾ ਵਸਤ੍ਰ.


ਭੁਜ੍‌ ਧਾ ਭੋਗਣਾ, ਖਾਣਾ। ੨. ਭੋਜ੍ਯ (ਗ਼ਿਜ਼ਾ- ਭੋਜਨ) ਦੀ ਥਾਂ ਭੀ ਭੋਜ ਸ਼ਬਦ ਆਇਆ ਹੈ. "ਨਮੋ ਭੋਜ ਭੋਜ." (ਜਾਪੁ) "ਭਲੇ ਭੋਜ ਦੀਨੇ." (ਗੁਵਿ ੧੦) ੩. ਸੰ. ਭੋਜ. ਵਿ- ਉਦਾਰ। ੪. ਸੰਗ੍ਯਾ- ਭਾਗਲਪੁਰ ਦੇ ਆਸ ਪਾਸ ਦਾ ਦੇਸ਼#੫. ਪ੍ਰਤਿਹਾਰਵੰਸ਼ੀ ਰਾਮਭਦ੍ਰਦੇਵ ਦਾ ਪੁਤ੍ਰ. ਇਸ ਦਾ ਨਾਮ "ਮਿਹਰ" ਸੀ, ਅਤੇ ਉਪਾਧੀ (ਪਦਵੀ) ਭੋਜ ਸੀ. ਇਸ ਨੇ ਸਨ ੮੪੦ ਤੋਂ ੮੯੦ ਤੀਕ ਕਨੌਜ ਵਿੱਚ ਰਾਜ ਕੀਤਾ.¹ ਮਿਹਰ ਦੇ ਪੁਤ੍ਰ ਮਹੇਂਦ੍ਰਪਾਲ ਨੇ ਸਨ ੮੯੦ ਤੋਂ ੯੦੮ ਤੀਕ ਰਾਜ ਕੀਤਾ#੬. ਪ੍ਰਮਰਗੋਤ੍ਰ ਦਾ ਭੂਸਣ ਮਾਲਵੇ ਦੀ ਪ੍ਰਸਿੱਧ ਨਗਰੀ ਧਾਰਾ ਦਾ ਰਾਜਾ, ਜੋ ਸੰਸਕ੍ਰਿਤ ਦਾ ਮਹਾਨ ਪੰਡਿਤ ਅਤੇ ਅਨੇਕ ਗ੍ਰੰਥਾਂ ਦਾ ਕਰਤਾ ਹੋਇਆ ਹੈ. ਇਹ ਸਨ ੧੦੧੮ ਵਿੱਚ ਗੱਦੀ ਬੈਠਾ ਅਤੇ ਸਨ ੧੦੬੦ ਵਿੱਚ ਮੋਇਆ. ਭੋਜ ਦੇ ਪਿਤਾ ਦਾ ਨਾਮ ਸਿੰਧੁਲ, ਮਾਤਾ ਦਾ ਨਾਮ ਸਾਵਿਤ੍ਰੀ ਅਤੇ ਇਸਤ੍ਰੀ ਦਾ ਨਾਮ ਲੀਲਾਵਤੀ ਸੀ. ਦੇਖੋ, ਮੁੰਜ। ੭. ਵਿੰਧ੍ਯ ਦੇ ਆਸ ਪਾਸ ਰਹਿਣ ਵਾਲੀ ਇੱਕ ਜਾਤਿ.


ਦੁਰਗਾ ਦੇ ਪੁਜਾਰੀ. ਭਵਿਸ਼੍ਯਪੁਰਾਣ ਵਿੱਚ ਲਿਖਿਆ ਹੈ ਕਿ ਕ੍ਰਿਸਨ ਜੀ ਦੇ ਪੁਤ੍ਰ ਸ਼ਾਂਬ ਨੇ ਇੱਕ ਮੰਦਿਰ ਵਿੱਚ ਸੂਰਜ ਦੀ ਮੂਰਤੀ ਥਾਪਕੇ ਸ਼ਾਕਦ੍ਵੀਪ ਤੋਂ ਮਗ ਜਾਤਿ ਦੇ ਬ੍ਰਾਹਮਣ ਪੂਜਾ ਲਈ ਲਿਆਂਦੇ. ਉਨ੍ਹਾਂ ਬ੍ਰਾਹਮਣਾਂ ਨੇ ਯਾਦਵ ਜਾਤਿ ਦੀ ਕਨ੍ਯਾ ਨਾਲ ਵਿਆਹ ਕਰਕੇ ਜੋ ਸੰਤਾਨ ਪੈਦਾ ਕੀਤੀ, ਉਸ ਦੀ "ਭੋਜਕ" ਸੰਗ੍ਯਾ ਹੋਈ, ਜਿਸ ਤੋਂ ਭੋਜਕੀ ਕੁਲ ਚੱਲੀ। ੨. ਜ੍ਵਾਲਾਮੁਖੀ ਅਤੇ ਨੈਣਾਦੇਵੀ ਦੇ ਨਾਈ ਭੀ ਆਪਣੇ ਤਾਈਂ ਭੋਜਕੀ ਆਖਦੇ ਹਨ.


ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍‌ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ.