ਦੇਖੋ, ਮਲਯਗਿਰਿ.
nan
ਸੰਗ੍ਯਾ- ਮਸਲਣਾ. ਮਰ੍ਦਨ. ਮਲਨਾ। ੨. ਲੇਪਣ ਲਈ ਗਾਰੇ ਵਿੱਚ ਮਿਲਾਇਆ ਤੂੜੀ ਲਿੱਦ ਫੂਸ ਆਦਿ, ਜਿਸ ਤੋਂ ਮਿੱਟੀ ਪਾੱਟੇ ਨਾ। ੩. ਦੇਖੋ, ਮੱਲਣ।
ਸ਼੍ਰੀ ਗੁਰੂ ਅਮਰਦੇਵ ਜੀ ਦਾ ਸਿੱਖ, ਜਿਸ ਨੂੰ ਸਤਿਗੁਰੂ ਨੇ ਵਿਦ੍ਯਾਅਭ੍ਯਾਸ ਦਾ ਉਪਦੇਸ਼ ਦੋਕੇ ਵਿਦ੍ਯਾਪ੍ਰਚਾਰਕ ਥਾਪਿਆ। ੨. ਰਾਜਪੂਤਾਂ ਦੀ ਇੱਕ ਜਾਤਿ. "ਮੱਲਣ ਹਾਸ ਚੌਹਾਣ ਚਿਤਾਰੀ." (ਭਾਗੁ) ੩. ਜਿਲਾ ਫਿਰੋਜਪੁਰ, ਤਸੀਲ ਮੁਕਤਸਰ ਥਾਣਾ ਕੋਟਭਾਈ ਦਾ ਇਕ ਪਿੰਡ, ਜੋ ਰੇਲਵੇ ਸਟੇਸ਼ਨ ਜੈਤੋਂ ਤੋਂ ਛੀ ਕੋਹ ਹੈ. ਇਸ ਪਿੰਡ ਤੋਂ ਉੱਤਰ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮੁਕਤਸਰ ਵੱਲ ਜਾਂਦੇ ਇੱਥੇ ਥੋੜਾ ਸਮਾਂ ਠਹਿਰੇ ਹਨ. ਦਰਬਾਰ ਬਣਿਆ ਹੋਇਆ ਹੈ. ਪਿੰਡ ਦੇ ਸਿੰਘ ਹੀ ਸੇਵਾ ਕਰਦੇ ਹਨ. ਮੱਲਣ ਵਿੱਚ ਬਾਬਾ ਕੌਲ ਜੀ ਦੀ ਵੰਸ਼ ਦੇ ਸੋਢੀ ਜਾਗੀਰਦਾਰ ਹਨ. ਜਿਨ੍ਹਾਂ ਨੂੰ ਸਿੱਖਰਾਜ ਵੇਲੇ ਦੀ ਜਾਗੀਰ ਲੁਹਾਰਾ ਅਤੇ ਸਮਾਘ ਪਿੰਡ ਹਨ, ਪਟਿਆਲੇ ਵੱਲੋਂ ਰੋਗਲਾ ਅਤੇ ਬੁਚੜਾ ਪਿੰਡ ਨਜਾਮਤ ਸੁਨਾਮ ਵਿੱਚ ਹਨ, ਨਾਭੇ ਤੋਂ ਜੈਦ ਪਿੰਡ ਨਜਾਮਤ ਫੂਲ ਵਿੱਚ ਹੈ. ਖਾਨਦਾਨ ਦੇ ਮੁਖੀਏ ਇਸ ਵੇਲੇ ਸੋਢੀ ਨਗੀਨ ਸਿੰਘ ਜੀ ਅਤੇ ਬਸੰਤ ਸਿੰਘ ਜੀ ਹਨ। ੪. ਦੇਖੋ, ਮੱਲਣਾ.
ਕ੍ਰਿ- ਮਰ੍ਦਨ ਕਰਨਾ. ਮਸਲਣਾ. ਕੁਚਲਣਾ.
ਕ੍ਰਿ- ਕਬਜਾ ਕਰਨਾ. ਬਲ ਨਾਲ ਕਿਸੇ ਵਸਤੁ ਨੂੰ ਆਪਣੇ ਅਧਿਕਾਰ ਵਿੱਚ ਲੈਣਾ.
ਸੰਗ੍ਯਾ- ਮਲਿਨਤਾ. ਮੈਲਾਪਨ. "ਮੈਲਾ ਮਲਤਾ ਇਹੁ ਸੰਸਾਰੁ." (ਭੈਰ ਕਬੀਰ) ਪਾਪਰੂਪ ਮਲਿਨਤਾ ਕਰਕੇ ਮੈਲਾ। ੨. ਵਿ- ਮਰ੍ਦਨ ਕਰਤਾ, ਮਲਣ ਵਾਲਾ.
ਵਿ- ਮੈਲ ਧਾਰਨ ਵਾਲਾ. ਜੋ ਸ਼ਰੀਰ ਵਸਤ੍ਰ ਆਦਿ ਦੀ ਸਫਾਈ ਨਹੀਂ ਕਰਦਾ. ਅਘੋਰੀ ਆਦਿ. "ਹੋਇ ਕੁਚੀਲੁ ਰਹਾਂ ਮਲਧਾਰੀ." (ਮਃ ੧. ਵਾਰ ਮਾਝ)
ਦੇਖੋ, ਮਲਣ। ੨. ਸੰ. ਸੰਗ੍ਯਾ- ਮਸਲਣ (ਮਰ੍ਦਨ) ਦੀ ਕ੍ਰਿਯਾ. "ਹਰਿ ਜਪਿ ਮਲਨ ਭਏ ਦੁਸਟਾਰੀ." (ਰਾਮ ਅਃ ਮਃ ੫) ੩. ਲੰਮੀ ਕੱਕੜੀ. ਦੇਖੋ, ਅੰ. melon। ੪. ਸੰ. ਮਲਿਨ. ਵਿ- ਮੈਲਾ. ਅਪਵਿਤ੍ਰ। ੫. ਮੁਰਝਾਏ ਮੁਖ. ਸ਼ੋਭਾਹੀਨ। ੬. ਸੰਗ੍ਯਾ- ਪਾਪ. ਦੋਸ. "ਪ੍ਰਭ ਕਹਨ ਮਲਨ ਦਹਨ." (ਕਾਨ ਮਃ ੫) "ਮੋਹ ਮਲਨ ਨੀਦ ਤੇ ਛੁਟਕੀ." (ਆਸਾ ਮਃ ੫) ੭. ਮਲੀਨਤਾ. ਦੇਖੋ, ਮਾਲਿਨ੍ਯ. "ਮਲਨ ਮੋਹ ਬਿਕਾਰ ਨਾਠੇ." (ਬਿਲਾ ਛੰਤ ਮਃ ੫)