Meanings of Punjabi words starting from ਭ

ਰੋਟੀ ਅਤੇ ਲਾਉਣ ਦੇਖੋ, ਬਿੰਜਨ ੨. "ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ." (ਧਨਾ ਮਃ ੫) "ਨਚ ਦੁਰਲਭੰ ਭੋਜਨੰ. ਬਿਜਨੰ." (ਸਹਸ ਮਃ ੫)


ਸੰ. ਭੂਰ੍‍ਜਪਤ੍ਰ. ਭੋਜ (ਭੂਰ੍‍ਜ- Birch) ਬਿਰਛ ਦਾ ਛਿਲਕਾ, ਜੋ ਕਾਗਜ ਜੇਹਾ ਹੁੰਦਾ ਹੈ. ਪੁਰਾਣੇ ਜ਼ਮਾਨੇ ਇਸ ਪੁਰ ਗ੍ਰੰਥ ਲਿਖੇ ਜਾਂਦੇ ਸਨ. ਭੁਰ੍‍ਜ ਬਿਰਛ ਬਰਵਾਨੀ ਪਹਾੜਾਂ ਵਿੱਚ ੧੪੦੦੦ ਫੁਟ ਦੀ ਬਲੰਦੀ ਤਕ ਪਾਇਆ ਜਾਂਦਾ ਹੈ. ਤੰਤ੍ਰਸ਼ਾਸਤ੍ਰ ਵਿੱਚ ਭੋਜਪਤ੍ਰ ਪੁਰ ਮੰਤ੍ਰ ਲਿਖਣਾ ਉੱਤਮ ਮੰਨਿਆ ਹੈ.


ਗਿਜਾ ਦੀ ਗਿਜਾ. ਭੋਜਨ ਨੂੰ ਭੀ ਆਧਾਰਦਾਤਾ ਕਰਨ ਵਾਲਾ. ਦੇਖੋ, ਭੋਜ. ੨.


ਜਾਦੂਗਰੀ. ਇੰਦ੍ਰਜਾਲ ਦੀ ਵਿਦ੍ਯਾ. ਇਹ ਕਥਾ ਪ੍ਰਚਲਿਤ ਹੈ ਕਿ ਰਾਜਾ ਭੋਜ ਨੇ ਇਸ ਵਿਦ੍ਯਾ ਦਾ ਬਹੁਤ ਪ੍ਰਚਾਰ ਕੀਤਾ ਸੀ.


ਸੰ. ਸੰਗ੍ਯਾ- ਤਿੱਬਤ. ਤ੍ਰਿਵਸ੍ਟਪ। ੨. ਭੁਟਾਨ ਦੇਸ਼.


ਦੇਖੋ, ਭੂਟਾਨ.


ਭੋਟ (ਤਿੱਬਤ) ਦਾ ਵਸਨੀਕ, ਭੋਟੀਯ। ੨. ਭੂਟਾਨ ਨਿਵਾਸੀ। ੩. ਹਿਮਾਲਯ ਦੀ ਇੱਕ ਨਦੀ, ਜੋ ਬਦਰੀਨਾਰਾਯਣ ਦੇ ਆਸ਼੍ਰਮ ਨੂੰ ਜਾਂਦੇ ਰਸਤੇ ਵਿੱਚ ਆਉਂਦੀ ਹੈ. ਇਸ ਦਾ ਸੰਗਮ ਅਲਕ੍ਸ਼੍‍ਨੰਦਾ ਨਦੀ ਨਾਲ ਹੁੰਦਾ ਹੈ.