Meanings of Punjabi words starting from ਮ

ਦੇਖੋ, ਮਲਣਾ। ੨. ਮਲਿਨਤਾ. ਅਪਿਵਤ੍ਰਤਾ. "ਜਉ ਘਟ ਭੀਤਰਿ ਹੈ ਮਲਨਾ." (ਸੋਰ ਕਬੀਰ)


ਮੈਲ ਪੀਣ ਵਾਲਾ. ਅੰਤੜੀ ਦੀ ਮੈਲ ਅੰਦਰ ਪੈਦਾ ਹੋਇਆ ਕੀੜਾ. ਮਲ- ਸੱਪ. ਸੰ. ਆਂਤ੍ਰਕ੍ਰਿਮਿ. [دیِدانِشکم] ਦੀਦਾਨੇ ਸ਼ਿਕਮ. Intestinal Worms.#ਜੋ ਭਾਰੀ ਅਤੇ ਲੇਸਲੀਆਂ ਚੀਜਾਂ ਖਾਂਦਾ ਹੈ, ਬਹੁਤ ਖੱਟੇ ਅਰ ਮਿੱਠੇ ਦਾ ਸੇਵਨ ਕਰਦਾ ਹੈ, ਕਸਰਤ ਕੁਝ ਨਹੀਂ ਕਰਦਾ, ਬਹੁਤ ਸੌਂਦਾ ਹੈ ਅਤੇ ਫਲ ਸਾਗ ਆਦਿ ਨਾਲ ਕੀੜਿਆਂ ਦੇ ਆਂਡੇ ਖਾ ਜਾਂਦਾ ਹੈ, ਉਸ ਦੀ ਅੰਤੜੀ ਵਿੱਚ ਮਲੱਪ ਪੈਦਾ ਹੋ ਜਾਂਦੇ ਹਨ, ਇਨ੍ਹਾਂ ਕੀੜਿਆਂ ਦੋ ਹੋਣ ਕਰਕੇ ਪੇਟ ਭਾਰੀ ਰਹਿਂਦਾ ਹੈ, ਮੁਸਮੁਸੀ ਹੁੰਦੀ ਹੈ, ਸੁੱਤੇ ਪਏ ਮੂੰਹ ਤੋਂ ਲਾਲਾਂ ਵਗਦੀਆਂ ਹਨ, ਨੱਕ ਵਿੱਚ ਖੁਰਕ ਹੁੰਦੀ ਹੈ, ਮੂੰਹੋਂ ਦੁਰਗੰਧ ਆਉਂਦੀ ਹੈ, ਭੁੱਖ ਘੱਟ ਲੱਗਦੀ ਹੈ.#ਇਸ ਦਾ ਸਾਧਾਰਣ ਇਲਾਜ ਹੈ- ਅਨਾਰ ਦੀ ਛਿੱਲ ਦਾ ਕਾੜ੍ਹਾ ਤਿਲਾਂ ਦਾ ਤੇਲ ਮਿਲਾਕੇ ਪੀਣਾ.#ਖੈਰ ਦੀ ਛਿੱਲ, ਕੁੜਾ ਦੀ ਛਿੱਲ, ਨਿੰਮ ਦੀ ਛਿੱਲ, ਬਚ, ਤ੍ਰਿਕੁਟਾ, ਤ੍ਰਿਫਲਾ, ਤ੍ਰਿਵੀ, ਇਨ੍ਹਾਂ ਦਾ ਚੂਰਣ ਸੌਂਫ ਦੇ ਅਰਕ ਨਾਲ ਛੱਕਣਾ. ਬਾਇਬੜਿੰਗ ਸਾਢੇ ਤਿੰਨ ਮਾਸ਼ੇ ਨਾਲ, ਬਰੋਬਰ ਖੰਡ ਮਿਲਾਕੇ ਪਾਣੀ ਨਾਲ ਫੱਕਣੀ.#ਮਲ ਖਾਰਿਜ ਕਰਨ ਵਾਲੀਆਂ. ਦਵਾਈਆਂ ਵਰਤਣੀਆਂ.


ਸੰਗ੍ਯਾ- ਮੈਲ (ਕੂੜੇ) ਦਾ ਢੇਰ। ੨. ਢਹੇ ਮਕਾਨ ਦਾ ਇੱਟ ਪੱਥਰ ਲੱਕੜ ਆਦਿ ਸਾਮਾਨ। ੩. ਪਿੰਡ ਦਾ ਸਾਂਝਾ ਖਰਚ, ਜੋ ਨੰਬਰਦਾਰ ਕਰਦੇ ਹਨ. ਇਸ ਦਾ ਉੱਚਾਰਣ ਮਲਵਾ ਭੀ ਹੈ. ਦੇਖੋ, ਮਲਵਾ.


ਵਿ- ਮੈਲ ਭਕ੍ਸ਼੍‍ਣ ਵਾਲਾ. ਮਲ ਖਾਣ ਵਾਲਾ "ਓਹੁ ਮਲਭਖੁ ਮਾਇਆਧਾਰੀ." (ਗੁਜ ਅਃ ਮਃ ੪) ੨. ਰਿਸ਼ਵਤ ਖਾਣ ਵਾਲਾ. ਹਰਾਮਖ਼ੋਰ। ੩. ਸੰਗ੍ਯਾ- ਮੈਲਾ ਭਕ੍ਸ਼੍ਯ. ਅਪਵਿਤ੍ਰ ਖ਼ੁਰਾਕ। ੪. ਧਰਮ ਵਿਰੁੱਧ ਭੋਜਨ.


ਦੇਖੋ, ਮਰਹਮ. "ਤਿਹ ਠੌਰ ਮਲਮੰ ਲਗਾਈ." (ਗੁਰੁਸੋਭਾ)


ਸੰਗ੍ਯਾ- ਇੱਕ ਪ੍ਰਕਾਰ ਦਾ ਬਰੀਕ ਵਸਤ੍ਰ. ਸੰ. ਮਲਮਲੱਕ. ਅੰ. Muslin. ਢਾਕੇ ਦੀ ਮਲਮਲ ਪੁਰਾਣੇ ਸਮੇਂ ਬਹੁਤ ਪ੍ਰਸਿੱਧ ਸੀ। ੨. ਸੂਰ ਅਤੇ ਕਾਉਂ ਦੀ ਵਿਸ੍ਟਾ.