Meanings of Punjabi words starting from ਰ

ਸੰ. रुक्मिणी. ਵਿਦਰਭ ਦੇ ਰਾਜਾ ਭੀਸਮਕ ਦੀ ਪੁਤ੍ਰੀ ਅਤੇ ਰੁਕਮੀ ਦੀ ਭੈਣ. ਜੋ ਦਮਘੋਸ ਦੇ ਪੁਤ੍ਰ ਸ਼ਿਸ਼ੁਪਾਲ ਨੂੰ ਮੰਗੀ ਗਈ ਸੀ, ਕ੍ਰਿਸਨ ਜੀ ਨੇ ਦੇਵਮੰਦਰ ਵਿੱਚ ਪੂਜਾ ਕਰਨ ਗਈ ਰੁਕਮਿਣੀ ਨੂੰ ਬਲ ਨਾਲ ਖੋਹ ਲਿਆ ਅਤੇ ਆਪਣੀ ਰਾਣੀ ਬਣਾਇਆ. ਇਸ ਦੇ ਉਦਰ ਤੋਂ ਪਦ੍ਯਮਨ ਆਦਿ ਦਸ ਪ੍ਰਤਾਪੀ ਪੁਤ੍ਰ ਜਨਮੇ.


ਸੰ. रुक्मिन. ਵਿ- ਜਿਸ ਪਾਸ ਰੁਕਮ (ਸੋਨਾ) ਹੋਵੇ। ੨. ਸੰਗ੍ਯਾ- ਭੀਸਮਕ ਦਾ ਪੁਤ੍ਰ ਰੁਕਮਿਣੀ ਦਾ ਭਾਈ, ਕ੍ਰਿਸਨ ਜੀ ਦਾ ਸਾਲਾ. ਇਹ ਆਪਣੀ ਭੈਣ ਸ਼ਿਸ਼ੁਪਾਲ ਨੂੰ ਵਿਆਹੁਣਾ ਚਾਹੁੰਦਾ ਸੀ ਅਰ ਕ੍ਰਿਸਨ ਜੀ ਦਾ ਵਿਰੋਧੀ ਸੀ. ਜਦ ਕ੍ਰਿਸਨ ਜੀ ਰੁਕਮਿਣੀ ਨੂੰ ਖੋਹਕੇ ਨੱਠੇ, ਤਦ ਇਸ ਨੇ ਪਿੱਛਾ ਕੀਤਾ ਅਰ ਕ੍ਰਿਸਨ ਜੀ ਦੇ ਤੀਰ ਨਾਲ ਬੇਹੋਸ਼ ਹੋ ਗਿਆ. ਰੁਕਮਿਣੀ ਦੇ ਕਹਿਣ ਪੁਰ ਇਸ ਦੀ ਜਾਨ ਬਖਸ਼ੀ ਗਈ, ਇਹ ਘਰੋਂ ਪ੍ਰਤਿਗ੍ਯਾ ਕਰਕੇ ਆਇਆ ਸੀ ਕਿ ਬਿਨਾ ਜਿੱਤੇ ਘਰ ਨਹੀਂ ਵੜਾਂਗਾ, ਇਸ ਲਈ ਇਹ ਮੁੜਕੇ "ਕੁੰਡਿਨਪੁਰ" ਵਿੱਚ ਨਹੀਂ ਗਿਆ. ਆਪਣਾ ਜੁਦਾ ਨਗਰ "ਭੋਜਕਟਪੁਰ"¹ ਵਸਾਕੇ ਉੱਥੇ ਰਹਿਣ ਲੱਗਾ. ਅੰਤ ਨੂੰ ਇਸ ਦੀ ਮੌਤ ਬਲਰਾਮ ਦੇ ਹੱਥੋਂ ਹੋਈ. "ਹਲੀ ਰੁਕਮੀ ਸੰਗ ਅਰ੍ਯੋ." (ਗੁਪ੍ਰਸੂ)


ਸੰਗ੍ਯਾ- ਗੁਰਦਾ। ੨. ਪਸਲੀ. "ਗੁਰਦੇ ਆਂਦਾਂ ਖਾਈ ਨਾਲੇ ਰੁੱਕੜੇ." (ਚੰਡੀ ੩)


ਅ਼. [رُقّہ] ਸੰਗ੍ਯਾ- ਟਾਕੀ. ਥਿਗਲੀ। ੨. ਭਾਵ- ਕਾਗਜ ਦਾ ਟੁਕੜਾ।੩ ਛੋਟਾ ਪਰਚਾ.