Meanings of Punjabi words starting from ਕ

ਸੰ. ਕਲ੍ਯਪਾਲ- ਕਲਾਲ. ਕਲ੍ਯ- ਪਾਲੀ. ਕਲਾਲੀ. "ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ." (ਰਾਮ ਕਬੀਰ) ਕਲਾਲੀ ਤੋਂ ਭਾਵ ਆਤਮ ਪਰਾਇਣ ਵ੍ਰਿੱਤਿ ਹੈ। ੨. ਕਲਾਲ ਦੀ ਉਹ ਮੱਟੀ ਜਿਸ ਵਿੱਚ ਲਾਹਣ ਤਿਆਰ ਕਰਦਾ ਹੈ. "ਕਾਇਆ ਕਲਾਲਨਿ ਲਾਹਨਿ ਮੇਲਉ." (ਰਾਮ ਕਬੀਰ)


ਕਲਾਵੰਤ. ਕਲਾਵਾਨ. ਜਿਸ ਨੂੰ ਗਾਉਣ ਦੀ ਕਲਾ (ਵਿਦ੍ਯਾ) ਆਉਂਦੀ ਹੈ. ਗਵੈਯਾ. ਰਾਗਵਿਦ੍ਯਾ ਦਾ ਗ੍ਯਾਤਾ। ੨. ਪੰਡਤਿ. ਵਿਦ੍ਵਾਨ। ੩. ਚੰਦ੍ਰਮਾ। ੪. ਸ਼ਕਤਿਮਾਨ.


ਰਾਗਵਿਦ੍ਯਾ ਜਾਣਨ ਵਾਲੀ। ੨. ਵੇਸ਼੍ਯਾ। ੩. ਪੰਡਿਤਾ.


ਫ਼ਾ. [کلاوہ] ਕੁਲਾਵਹ. ਸੰਗ੍ਯਾ- ਜੱਫੀ. ਕੌਰੀ। ੨. ਸੂਤ ਦਾ ਲੱਛਾ. ਗਲੋਟਾ.


ਦੇਖੋ, ਕਲਾਵਤ.