Meanings of Punjabi words starting from ਚ

ਵਿ- ਚਾਰਕੋਣਾਂ. ਚੌਰਸ. "ਚਹੁ ਦਿਸ ਬਨੀ ਸੁਪਾਨ ਚੁਕੋਰ." (ਗੁਪ੍ਰਸੂ)


ਫ਼ਾ. [چُقند] ਬਹੁਤ ਮਿਠਾਸ ਵਾਲਾ ਇੱਕ ਕ਼ੰਦ, ਜੋ ਵਿਸ਼ੇਸ ਲਾਲ ਰੰਗ ਦਾ ਗਾਜਰ ਅਤੇ ਸ਼ਲਜਮ ਜੇਹਾ ਹੁੰਦਾ ਹੈ. ਇਸ ਵਿੱਚੋਂ ਖੰਡ ਭੀ ਕਢਦੇ ਹਨ. L. Beta Vulgaris ਅੰ. Beet.


ਵਿ- ਤਨਿਕ. ਥੋੜਾ. ਅਲਪ. "ਜੇ ਗਲ ਕਪਹਿ ਚੁਖ." (ਸ. ਫਰੀਦ) ੨. ਜ਼ਰਾ ਜ਼ਰਾ. ਥੋੜਾ ਥੋੜਾ. "ਮ੍ਰਿਗ ਪਕਰੇ ਘਰਿ ਆਣੇ ਹਾਟਿ। ਚੁਖ ਚੁਖ ਲੇ ਗਏ ਬਾਂਢੇ ਬਾਟਿ." (ਭੈਰ ਮਃ ੫) ੩. ਸੰਗ੍ਯਾ- ਟੂਕ. ਖੰਡ. "ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖੁ ਚੁਖ ਹੋਇ." (ਧਨਾ ਮਃ ੧) ੪. ਚਸਾ ਦੀ ਤੀਹਵਾਂ ਹਿੱਸਾ ਸਮਾਂ.


ਤਨਿਕਮਾਤ੍ਰ. ਥੋੜਾਸਾ. "ਚੁਖਕੁ ਲੈ ਕੇ ਚੱਖਿਆ." (ਭਾਗੁ) ਕਣਕਾਮਾਤ੍ਰ ਲੈ ਕੇ ਚੱਖਿਆ.


ਦੇਖੋ, ਚੁਖ ੩.


ਤਨਿਕਮਾਤ੍ਰ. ਰੰਚਕਭਰ. "ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)