Meanings of Punjabi words starting from ਨ

ਕ੍ਰਿ- ਬਾਹਰ ਆਉਣਾ, ਦੇਖੋ, ਨਿਕਸਨਾ। ੨. ਪ੍ਰਗਟ ਹੋਣਾ. ਉਦਯ ਹੋਣਾ। ੩. ਵਿਚ ਦੀਂ ਗੁਜ਼ਰਨਾ। ੪. ਅਲਗ ਹੋਣਾ. ਵਿਛੁੜਨਾ। ੫. ਗੁਜ਼ਰਨਾ. ਵੀਤਣਾ। ੬. ਰੇਖਾ ਦਾ ਖੈਂਚੇ ਜਾਣਾ. ਚਿਤ੍ਰਿਤ ਹੋਣਾ. "ਤਿੰਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੫)


ਦੇਖੋ, ਨਿੱਕਾ.


ਦੇਖੋ, ਨਿਕਾਯ.


ਦੇਖੋ, ਨਿਕਾਯ। ੨. ਨੇਕੀ. ਭਲਾਈ। ੩. ਨੀਕਾਪਨ. ਸੁੰਦਰਤਾ. ਖ਼ੂਬਸੂਰਤੀ. "ਤਬ ਜਾਨੋ ਤਾਹਿ ਨਿਕਾਈ." (ਗੁਪ੍ਰਸੂ)


ਸੰ. निष्काश- ਨਿਸ्ਕਾਸ਼. ਸੰਗ੍ਯਾ- ਜੋ ਬਹੁਤ ਸ਼ੋਭਾ ਦਿੰਦਾ ਹੈ (ਨਿਤਰਾਂ ਕਾਸ਼ਤੇ) ਮਕਾਨ ਦਾ ਛੱਜਾ ਵਰਾਂਡਾ ਆਦਿ। ੨. ਨਿਕਲਣ ਦਾ ਭਾਵ. ਨਿਕਸਣ ਦੀ ਕ੍ਰਿਯਾ। ੩. ਨਿਕਲਣ ਦਾ ਅਸਥਾਨ, ਜਿੱਥੋਂ ਕੋਈ ਵਸਤੂ ਨਿਕਲੇ.