Meanings of Punjabi words starting from ਬ

ਵਿ- ਵਾਹਕ. ਹੱਕਣ ਵਾਲਾ. ਚਲਾਉਣਾ ਵਾਲਾ। ੨. ਢੋਣ ਵਾਲਾ. "ਜੈਸੇ ਭਾਰਬਾਹਕ ਖੋਤ." (ਕੇਦਾ ਮਃ ੫) ੩. ਸੰਗ੍ਯਾ- ਹਲ ਵਾਹੁਣ ਵਾਲਾ. ਕਿਰਸਾਨ। ੪. ਨੌਕਾ ਚਲਾਉਣ ਵਾਲਾ, ਮਲਾਹ। ੫. ਉਹ ਜ਼ਮੀਨ, ਜਿਸ ਵਿੱਚ ਹਲ ਜੋਤਿਆ ਜਾਂਦਾ ਹੈ.


ਸੰਗ੍ਯਾ- ਪੋਤ (ਜਹਾਜ) ਵਾਹਕ. ਮਲਾਹ. ਕੇਵਟ. ਦੇਖੋ, ਪੋਤਵਾਹ.


ਦੇਖੋ, ਰਕਾਬਸਰ.


ਸੰ. ਵਹਿਰ. ਵਿ- ਬਾਹਰ. ਖ਼ਾਰਿਜ. "ਜੋ ਪ੍ਰਭੁ ਕੀਏ ਭਗਤਿ ਤੇ ਬਾਹਜ." (ਗਉ ਕਬੀਰ) ੨. ਸੰ. ਬਾਹੁਜ. ਸੰਗ੍ਯਾ- ਬਾਹੁ (ਭੁਜਾ) ਤੋਂ ਜਨਮਿਆ, ਕ੍ਸ਼੍‍ਤ੍ਰਿਯ. ਛਤ੍ਰੀ. "ਦਿਜ ਬਾਹਜ ਕੇ ਬੀਚ ਬਸਾਏ." (ਨਾਪ੍ਰ) ੩. ਸੰ. ਵਾਹ੍ਯ. ਵਿ- ਬਾਹਰ ਦਾ. ਬੇਰੂੰਨੀ. ਦੇਖੋ, ਵਾਹ੍ਯ.


ਦੇਖੋ, ਬਾਸਠ.