Meanings of Punjabi words starting from ਭ

ਸੰਗ੍ਯਾ- ਅਬਰਕ. ਦੇਖੋ, ਅਭ੍ਰਕ.


ਵਿ- ਭੱਦਾ. ਬਦਸ਼ਕਲ। ੨. ਜਿਸ ਦੇ ਸਿਰ ਦਾ ਭੱਦਣ ਹੋਇਆ ਹੈ. ਰੋਡਾ. "ਭੋਡਾ ਸਿਖ ਮੈ ਤੁਮਰਾ ਭਯੋ," (ਪੰਪ੍ਰ)


ਦੇਖੋ, ਭੂਤਨਾ.


ਸੰਗ੍ਯਾ- ਤੇੜ ਲਪੇਟੀ ਚਾਦਰ, ਜਿਸ ਦਾ ਸਿਰਾ ਜੰਘਾਂ ਦੇ ਵਿੱਚਦੀਂ ਧੋਤੀ ਵਾਂਗ ਪਿੱਛੇ ਨਾ ਟੰਗਿਆ ਹੋਵੇ. ਤਹਮਤ. ਲਾਂਗੜ.


ਇਹ ਕਲ੍ਯਾਣ ਠਾਟ ਦੀ ਔੜਵ ਰਾਗਿਣੀ ਹੈ. ਮੱਧਮ ਅਤੇ ਨਿਸਾਦ ਵਰਜਿਤ ਹਨ. ਸਾਰੇ ਸੁਰ ਸ਼ੁੱਧ ਲਗਦੇ ਹਨ. ਵਾਦੀ ਪੰਚਮ ਅਤੇ ਸੰਵਾਦੀ ਸੜਜ ਹੈ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਰ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਹ ਕਲਿਆਨ ਦੇ ਨਾਲ ਹੀ ਮਿਲਾਕੇ ਲਿਖੀ ਹੈ, ਕਿਉਂਕਿ. ਇਹ ਕਲਿਆਨ ਦੀ ਹੀ ਇੱਕ ਜਾਤਿ ਹੈ. ਦੇਖੋ, ਕਲਿਆਨ ਵਿੱਚ ਸ਼੍ਰੀ ਗੁਰੂ ਰਾਮਦਾਸਸਾਹਿਬ ਜੀ ਦਾ ਸ਼ਬਦ- "ਪਾਰਬ੍ਰਹਮ ਪਰਮੇਸੁਰੁ ਸੁਆਮੀ ਦੂਖਨਿਵਾਰਣੁ ਨਾਰਾਇਣੇ." ××


ਸੰ. ਭੂਮਿ. ਪ੍ਰਿਥਿਵੀ. "ਆਨੰਦਮਾਨ ਸਭ ਭਈ. ਭੋਮ." (ਦੱਤਾਵ) ੨. ਦੇਖੋ, ਭੌਮ.