ਸੰਗ੍ਯਾ- ਲੌਂਦ ਦਾ ਮਹੀਨਾ. ਚੰਦ੍ਰਮਾ ਦਾ ਅਧਿਕ ਮਾਸ. ਸਾਲ ਦਾ ਹਿਸਾਬ ਠੀਕ ਰੱਖਣ ਵਾਸਤੇ ਤੀਜੇ ਵਰ੍ਹੇ ਵਧਾਇਆ ਹੋਇਆ ਮਹੀਨਾ, ਜਿਸ ਵਿੱਚ ਸੰਕ੍ਰਾਂਤਿ ਨਹੀਂ ਆਉਂਦੀ. ਹਿੰਦੂਮਤ ਅਨੁਸਾਰ ਮਲਮਾਸ ਵਿੱਚ ਕੋਈ ਮੰਗਲਕਾਰਯ ਨਹੀਂ ਹੋ ਸਕਦਾ.
nan
ਵਿ- ਜੋ ਹਗਣਾ ਮੁਤਣਾ ਨਾ ਜਾਣੇ, ਬਾਲਕ। ੨. ਭਾਵ- ਮਹਾ ਅਗ੍ਯਾਨੀ. ਧਰਮ ਅਤੇ ਸਮਾਜ ਦੀ ਰੀਤਿ ਤੋਂ ਅਜਾਣ. "ਮਲਮੂਤ ਮੂੜ ਜਿ ਮੁਗਧ ਹੋਤੇ, ਇਸ ਦੇਖਿ ਦਰਸੁ ਸੁਗਿਆਨਾ." (ਗਉ ਛੰਤ ਮਃ ੫)
ਸੰ. ਸੰਗ੍ਯਾ- ਦੱਖਣ ਦੀ ਇੱਕ ਪਹਾੜਧਾਰਾ, ਅਤੇ ਉਸ ਦੇ ਆਸਪਾਸ ਦਾ ਦੇਸ਼, ਜਿੱਥੇ ਉੱਤਮ ਚੰਦਨ ਪੈਦਾ ਹੁੰਦਾ ਹੈ, ਇਹ ਮਰਦਾਸ ਦੇ ਗੰਜਮ ਜਿਲੇ ਵਿੱਚ ਹੈ। ੨. ਮਲਯਗਿਰਿ ਵਿੱਚ ਹੋਣ ਵਾਲੇ ਚੰਦਨ ਨੂੰ ਭੀ ਅਨੇਕ ਥਾਂ ਕਵੀ ਮਲਯ ਲਿਖ ਦਿੰਦੇ ਹਨ। ੩. ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੪. ਮਲਯ ਨਿਵਾਸੀ ਇੱਕ ਜਾਤਿ। ੫. ਮਲਯ ਦੀ ਬੋੱਲੀ.
ਦੇਖੋ, ਮਲਯ ੧.
ਸੰ. ਸੰਗ੍ਯਾ- ਮਲਯ ਪਹਾੜ ਅਥਵਾ ਜੰਗਲ ਤੋਂ ਪੈਦਾ ਹੋਇਆ ਚੰਦਨ। ੨. ਮਲਯ ਦੇਸ਼ ਦਾ ਪਵਨ। ੩. ਵਿ- ਮਲਯ ਤੋਂ ਉਪਜਿਆ.
ਮਲਯ ਦਾ ਬਿਰਛ, ਚੰਦਨ.
ਮਲਯਗਿਰਿ ਦੇਖੋ, ਮਲਯ ੧। ੨. ਮਲਯਗਿਰਿ ਤੋਂ ਉਪਜਿਆ ਚੰਦਨ. ਮਲਯਜ. "ਮਲਯਾਗਰ ਮੂੜਕਾ ਦਯੋ." (ਵਾਮਨਾਵ) ਚੰਦਨ ਦਾ ਮੂੜ੍ਹਾ (ਸਿੰਘਾਸਨ) ਦਿੱਤਾ.
ਦੇਖੋ, ਮਲਆਨਲ.
ਮੱਲਾਂ ਦਾ ਘੋਲ. ਪਹਿਲਵਾਨਾਂ ਦੀ ਕੁਸ਼੍ਤੀ.