Meanings of Punjabi words starting from ਰ

ਸੰਗ੍ਯਾ- ਪ੍ਰਤਿਬੰਧ. ਵਿਘਨ.


ਅ਼. [رُکوُع] ਰੁਕੂਅ਼. ਕੁਰਾਨ ਦੇ ਖੰਡ, ਅਧ੍ਯਾਯ। ੨. ਝੁਕਣ। ੩. ਨਮਾਜ਼ ਪੜ੍ਹਨਾ.


ਸੰ. ਰੋਗ. ਬੀਮਾਰੀ. ਮਾਂਦਗੀ. ਇਸੇ ਦੇ ਰੂਪ ਰੁਜ ਆਦਿ ਹਨ.


ਸੰਗ੍ਯਾ- ਰੁਹ. ਬਿਰਛ. ਰੁੱਖ। ੨. ਦੁੱਬ. ਦੂਰ੍‍ਵਾ ਅਤੇ ਬੇਲ. "ਕੇਤੇ ਰੁਖ ਬਿਰਖ ਹਮ ਚੀਨੇ." (ਗਉ ਮਃ ੧) ੩. ਫ਼ਾ. [رُخ] ਰੁਖ਼. ਚੇਹਰਾ। ੪. ਤ਼ਰਫ਼. ਦਿਸ਼ਾ. "ਲਖ ਨਿਜ ਰੁਖ ਕੀ ਬਾਤ." (ਗੁਪ੍ਰਸੂ) ੫. ਰੁਚਿ. ਖ੍ਵਾਹਸ਼. "ਖਾਨ ਪਾਨ ਰੁਖ ਕਰੇ ਨਹਿ ਲੀਨਾ." (ਗੁਪ੍ਰਸੂ)


ਦੇਖੋ, ਰੂਹ ਅਤੇ ਰੁਖ.