Meanings of Punjabi words starting from ਲ

ਸੰਗ੍ਯਾ- ਲਵਣ. ਨਮਕ. ਲੂਣ. "ਇਕਨਾ ਨਾਹੀ ਲੋਣੁ." (ਸ. ਫਰੀਦ)


ਸਰਦਾਰ ਰਤਨਸਿੰਘ ਨੇ ਪੰਥਪ੍ਰਕਾਸ਼ ਵਿੱਚ ਸਰ ਡੇਵਿਡ ਆਕਟਰਲੋਨੀ ਦਾ ਇਹ ਨਾਮ ਲਿਖਿਆ ਹੈ. "ਲੋਣੀ ਅਖਤਰ ਜੋ ਜਰਨੈਲ." (ਪ੍ਰਾਪੰਪ੍ਰ) ਦੇਖੋ, ਆਕਟਰਲੋਨੀ.


ਦੇਖੋ, ਲੋਣ.


ਸੰਗ੍ਯਾ- ਪ੍ਰਾਣ ਰਹਿਤ. ਦੇਹ. ਲਾਸ਼. "ਸਾਸ ਬਿਨਾ ਮਿਰਤਕ ਕੀ ਲੋਥਾ." (ਸੁਖਮਨੀ)


ਸੰਗ੍ਯਾ- ਮਾਸ ਦਾ ਟੁਕੜਾ. ਬੋਟੀ.


ਚੇਚਕ ਆਦਿ ਰੋਗਾਂ ਦਾ ਟੀਕਾ. ਨਸ਼ਤਰ ਨਾਲ ਖਲੜੀ ਵਿੱਚ ਲਾਗ ਲਾਉਣ ਦੀ ਕ੍ਰਿਯਾ। ੨. ਦੇਖੋ, ਲੋਧਾ.


[لودی] ਪਠਾਣਾਂ ਦੀ ਮਤੀ ਸ਼ਾਖ਼ ਦੀ ਇੱਕ ਕੁਲ. ਇਸ ਨੇ ਦਿੱਲੀ ਵਿੱਚ ਸਨ ੧੪੫੦ ਤੋਂ ਸਨ ੧੫੨੬ ਤੀਕ ਰਾਜ ਕੀਤਾ ਹੈ. ਦੇਖੋ, ਇਬਰਾਹੀਮ ਲੋਦੀ ਅਤੇ ਦੌਲਤਖ਼ਾਂ.


ਲੋਦੀਆਂ ਦਾ ਵਸਾਇਆ ਨਗਰ, ਦੇਖੋ, ਲੁਦਿਆਨਾ.