ਦੇਖੋ, ਸੁਲਤਾਨ.
ਕ੍ਰਿ- ਚੁਣਨਾ. ਬੀਨਣਾ. ਪੰਛੀਆਂ ਦਾ ਚੁੰਜ ਨਾਲ ਦਾਣੇ ਚੁਣਨਾ. ਪਸ਼ੂਆਂ ਦਾ ਘਾਹ ਆਦਿ ਮੂੰਹ ਨਾਲ ਚਰਨਾ। ੨. ਇੰਤਖ਼ਾਬ ਕਰਨਾ. ਚੁਣਨਾ.
nan
ਫ਼ਾ. [چُغد] ਚੁਗ਼ਦ. ਸੰਗ੍ਯਾ- ਉੱਲੂ. ਉਲੂਕ. ਘੂਕ. ਦੇਖੋ, ਚੁਗਲ। ੨. ਭਾਵ- ਮੂਰਖ.
ਚੁਗਦੇ ਹਨ. "ਕਕਰੁ ਚੁਗਨਿ ਥਲਿ ਵਸਨਿ." (ਸ. ਫਰੀਦ)
ਸੰਗ੍ਯਾ- ਉੱਲੂ. ਚਕੋਤਰੀ. ਦੇਖੋ, ਚੁਗਦ ੧. ਇਸ ਦਾ ਨਾਮ ਚੋਰਾਂ ਨੇ ਚੁਗਲ ਇਸ ਲਈ ਰੱਖਿਆ ਹੈ ਕਿ ਰਾਤ ਨੂੰ ਇਹ ਪ੍ਰਾਣੀਆਂ ਨੂੰ ਦੇਖਕੇ ਸ਼ੋਰ ਮਚਾ ਦਿੰਦਾ ਹੈ, ਜਿਸ ਤੋਂ ਲੋਕ ਸਾਵਧਾਨ ਹੋ ਜਾਂਦੇ ਹਨ। ੨. ਫ਼ਾ. [چُغل] ਚੁਗ਼ਲ. ਪਿੱਠ ਪਿੱਛੇ ਬੁਰਾਈ ਕਰਨ ਵਾਲਾ. "ਨ ਸੁਣਈ ਕਹਿਆ ਚੁਗਲ ਕਾ." (ਵਾਰ ਸ੍ਰੀ ਮਃ ੪)#ਜੈਸੇ ਬੇਸ਼ਕੀਮਤੀ ਕੋ ਮੂਸਾ ਥਾਨ ਕਾਟਜਾਤ#ਵਾਯਸ ਵਿਟਾਰਜਾਤ ਕਲਸ਼ ਕੇ ਨੀਰ ਕੋ,#ਸਾਂਪ ਡਸਜਾਤ ਵਿਖ ਰੋਮ ਰੋਮ ਫੈਲਜਾਤ#ਕੁੱਤਾ ਕਾਟਖਾਤ ਰਾਹਚਲਤ ਫਕੀਰ ਕੋ,#ਕਹੈ "ਹਰਿਕੇਸ਼" ਜੈਸੇ ਬਿੱਛੂ ਡੰਕ ਮਾਰਜਾਤ#ਕਛੂ ਨ ਬਸਾਤ ਭਯੇ ਵ੍ਯਾਕੁਲ ਸ਼ਰੀਰ ਕੋ,#ਤੈਸੇ ਹੀ ਚੁਗਲ ਹੱਕ ਨਾਹਕ ਬਿਰਾਨੋ ਕਾਮ#ਦੇਤ ਹੈ ਬਿਗਾਰ ਕੈ ਨ ਡਰ ਰਘੁਬੀਰ ਕੋ.
nan
nan
ਫ਼ਾ. [چُغلی] ਸੰਗ੍ਯਾ- ਪਿੱਠ ਪਿੱਛੇ ਕੀਤੀ ਬੁਰਾਈ. ਗ਼ੈਰਹ਼ਜਰੀ ਵਿੱਚ ਕੀਤੀ ਨਿੰਦਾ. "ਨਿਤ ਚੁਗਲੀ ਕਰੈ ਅਣਹੋਂਦੀ ਪਰਾਈ." (ਵਾਰ ਗਉ ੧. ਮਃ ੪)
nan