Meanings of Punjabi words starting from ਨ

ਸੰ. निष्काशन- ਨਿਸ्ਕਾਸ਼ਨ, ਕੱਢਣਾ. ਬਾਹਰ ਕਰਨਾ. ਨਿਕਾਲਨਾ.


ਅ਼. [نِکاح] ਸੰਗ੍ਯਾ- ਇਸਤ੍ਰੀ ਪੁਰਖ ਦਾ ਸੰਗ। ੨. ਮੁਸਲਮਾਨੀ ਰੀਤਿ ਅਨੁਸਾਰ ਵਿਆਹ. ਨਿਕਾਹ ਇੱਕ ਪਾਸਿਓਂ ਦਰਖ਼੍ਵਾਸਤ ਅਤੇ ਦੂਜੇ ਪਾਸਿਓਂ ਮਨਜੂਰੀ ਪੁਰ ਦ੍ਰਿੜ੍ਹ ਹੋ ਜਾਂਦਾ ਹੈ. ਦੋ ਗਵਾਹਾਂ ਦੇ ਸਾਮ੍ਹਣੇ, ਜੋ ਬਾਲਿਗ, ਸਮਝਵਾਲੇ ਅਤੇ ਮੁਸਲਮਾਨ ਹੋਣ, ਨਿਕਾਹ਼ ਪੱਕਾ ਹੋਣਾ ਚਾਹੀਏ. ਇਸ ਰਸਮ ਵਿੱਚ ਪਤੀ ਵੱਲੋਂ ਆਪਣੀ ਇਸਤ੍ਰੀ ਨੂੰ "ਮਹਰ" (ਇਸਤ੍ਰੀਧਨ) ਦੇਣ ਦੀ ਪ੍ਰਤਿਗ੍ਯਾ ਕੀਤੀ ਜਾਂਦੀ ਹੈ, ਜਿਸ ਦੀ ਤਾਦਾਦ ਲਾੜੀ ਦੇ ਰੂਪ ਗੁਣ ਕੁਲ ਅਤੇ ਲਾੜੇ ਦੀ ਹੈਸੀਯਤ ਦਾ ਧ੍ਯਾਨ ਰੱਖਕੇ ਹੋਇਆ ਕਰਦੀ ਹੈ. ਮਹਰ ਵੱਧ ਤੋਂ ਵੱਧ ਭਾਵੇਂ ਕਿਤਨਾ ਹੋਵੇ, ਪਰ ਦਸ ਦਿਰਹਮ ਤੋਂ ਘੱਟ ਨਹੀਂ ਹੋ ਸਕਦਾ.¹


ਵਿ- ਬਿਨਾ ਕਾਣ. ਨ੍ਯੂਨਤਾ ਰਹਿਤ। ੨. ਬਿਨਾ ਦਬਾਉ. ਨਿਰੰਕੁਸ਼. "ਜਮਕਾਲ ਤੇ ਭਏ ਨਿਕਾਣੇ." (ਧਨਾ ਮਃ ੫) "ਪ੍ਰਭੂ ਜੀ ਭਾਣੀ ਭਈ ਨਿਕਾਣੀ." (ਸੂਹੀ ਛੰਤ ਮਃ ੫)


ਦੇਖੋ, ਨਕ਼ਾਬ। ੨. ਫ਼ਾ. [نِکاب] ਸੰਗ੍ਯਾ- ਦਸ੍ਤਾਨਾ. ਦਸ੍ਤਪੋਸ਼.