Meanings of Punjabi words starting from ਭ

ਸੰਗ੍ਯਾ- ਭੁਨਸਾਰ. ਪ੍ਰਭਾਤ. "ਭੋਰ ਭਇਆ ਬਹੁਰਿ ਪਛਤਾਨੀ." (ਆਸਾ ਮਃ ੫) ਭਾਵ ਮਰਨ ਦਾ ਵੇਲਾ ਹੋਇਆ। ੨. ਦੇਖੋ, ਭੋਰਾ, ਭੋਲਾ. "ਸਰਬ ਭਾਂਤ ਮਹਿਂ ਭੋਰ ਸੁਭਾਉ." (ਗੁਪ੍ਰਸੂ) ੩. ਭ੍ਰਮ. ਭੁਲੇਖਾ ਭੁਲਾਵਾ. "ਭੋਰ ਭਰਮ ਕਾਟੇ ਪ੍ਰਭੁ ਸਿਮਰਤ." (ਕਾਨ ਮਃ ੫)

ਕ੍ਰਿ- ਭੋਰਾ ਭੋਰਾ ਕਰਨਾ. ਕਣ ਕਣ. ਤੋੜਨਾ.

ਵਿ ਸਾਦਾ. ਭੋਲਾ. "ਬਾਵਰੇ ਕਹਾਵੈ ਭੋਰਾ." (ਭਾਗੁ ਕੇ) ਦੇਖੋ, ਭੋਰੇ ਭੋਰੇ। ੨. ਦੇਖੋ, ਭੋਰ ੧. "ਨਿਸਿ ਕਹੀਐ ਤਉ ਸਮਝੈ ਭੋਰਾ." (ਸੁਖਮਨੀ) ੩. ਤਨਿਕਮਾਤ੍ਰ. ਜਰਾ. ਥੋੜਾ. "ਕਹਨੁ ਨ ਜਾਇ ਭੋਰਾ." (ਬਿਲਾ ਮਃ ੫) "ਕਿਛੁ ਸਾਥ ਨ ਚਾਲੈ ਭੋਰਾ." (ਗੂਜ ਮਃ ੫) ੪. ਭੂਮਿਗ੍ਰਹ ਤਹਖ਼ਾਨਾ. ਗੁਫਾ. ਦੇਖੋ, ਭੋਰਾਸਾਹਿਬ। ੫. ਭੁਲੇਖਾ. ਭ੍ਰਮ "ਆਦਿਕ ਕੇ ਬਿਖ ਚਾਬਤ ਭੋਰੈਂ." (ਕ੍ਰਿਸਨਾਵ) ਮਿੱਠੇ ਤੇਲਇ ਦੀ ਗੱਠੀ ਨੂੰ ਅਦਰਕ ਦੇ ਭੁਲੇਖੇ ਚੱਬਦਾ ਹੈ.

ਬਕਾਲੇ ਨਗਰ ਵਿੱਚ ਉਹ ਗੁਫਾ, ਜਿਸ ਅੰਦਰ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਬੈਠਕੇ ਨਾਮ ਸਿਮਰਣ ਕਰਦੇ ਸਨ. ਦੇਖੋ, ਬਕਾਲਾ। ੨. ਦੇਖੋ, ਆਨੰਦਪੁਰ ਅੰਗ ੯.

ਭੁਰਨ ਵਾਲਾ. ਜੀਰਣ (ਪੁਰਾਣਾ) ਹੋਕੇ ਬਿਖਰਜਾਣ ਵਾਲਾ. "ਜੈਸੇ ਬਸਤਰ ਢੇਹ ਓਢਾਨੈ, ਦਿਨ ਦੋਇ ਚਾਰ ਭੋਰਾਧਾ." (ਆਸਾ ਮਃ ੫)

ਤਨਿਕਮਾਤ੍ਰ. ਕਣਭਰ. ਦੇਖੋ, ਭੋਰਾ ੩. "ਇਕ ਭੋਰੀ ਨਦਰਿ ਨਿਹਾਲੀਐ." (ਮਾਝ ਮਃ ੫) "ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ." (ਆਸਾ ਮਃ ੫) ੨. ਭੋਲੀ ਸਿੱਧੀ ਸਾਦੀ। ੩. ਭੋਰ ਹੀ. ਪ੍ਰਾਤਹਕਾਲ ਹੀ. "ਸਤਿਗੁਰੁ ਮਤਿ ਚਿਤਵੈ ਫਲ ਭੋਰੀ." (ਗੁਪ੍ਰਸੂ)

ਭੋਲੇ ਅਤੇ ਭੁੱਲੇ ਹੋਏ. "ਭੇਰੇ ਭੋਰੇ ਰੂਹੜੇ." (ਮਃ ੫. ਵਾਰ ਮਾਰੂ ੨)

ਭੋਰ ਹੋਵੇ. ਪਹ ਫਟੇ. "ਰੈਣਿ ਅੰਧਾਰੀ ਕਾਰੀਆ, ਕਵਨ ਜੁਗਤਿ ਜਿਤੁ ਭੋਰੈ?" (ਗਉ ਮਃ ੫) ਭਾਵ- ਗ੍ਯਾਨ ਦਾ ਪ੍ਰਕਾਸ਼ ਹੋਵੇ.

ਭ੍ਰਮ ਸੇ. ਭੁਲੇਖੇ ਨਾਲ. ਦੇਖੋ, ਭੋਰਾ ੫.