Meanings of Punjabi words starting from ਰ

ਅ਼. [رُخصت] ਰੁਖ਼ਸਤ. ਸੰਗ੍ਯਾ- ਛੁੱਟੀ। ੨. ਵਿਦਾਇਗੀ.


ਫ਼ਾ. [رُخسار] ਸੰਗ੍ਯਾ- ਕਪੋਲ. ਗਲ੍ਹ. ਦੇਖੋ, ਜਹਾਨਤਾਬਾਂ.


ਘਾਹ ਅਤੇ ਬਿਰਛ. ਬੇਲ ਬੂਟੇ. ਦੇਖੋ, ਰੁਹ ਅਤੇ ਰੁਖ.


ਵਿ- ਰੁਖਾ ਰੂਕ੍ਸ਼੍‍। ੨. ਸੰਗ੍ਯਾ- ਰੁਹ. ਬਿਰਛ. "ਸਾਹਿਬ ਸਫਲਿਓ ਰੁਖੜਾ." (ਵਡ ਮਃ ੧)