Meanings of Punjabi words starting from ਲ

ਦੇਖੋ, ਜਲਬਿਲਾ। ੨. ਸੰ. ਲੋਧ੍ਰ. ਇੱਕ ਛੋਟਾ ਬਿਰਛ, ਜੋ ਬੰਗਾਲ ਬਿਹਾਰ ਆਸਾਮ ਅਤੇ ਬਰਮਾ ਵਿੱਚ ਬਹੁਤ ਹੁੰਦਾ ਹੈ. ਇਸ ਦੀ ਛਿੱਲ ਰੰਗਣ ਦੇ ਕੰਮ ਆਉਂਦੀ ਅਤੇ ਕਈ ਦਵਾਈਆਂ ਵਿੱਚ ਵਰਤੀ ਜਾਂਦੀ ਹੈ. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਲੋਧ ਦਾ ਕਾੜ੍ਹਾ ਪੇਚਿਸ਼ ਆਦਿ ਰੋਗ ਦੂਰ ਕਰਦਾ ਹੈ. ਇਸ ਦੀ ਟਕੋਰ ਨੇਤ੍ਰਾਂ ਦੇ ਅਨੇਕ ਰੋਗ ਹਟਾਉਂਦੀ ਹੈ. Symplocos Racemosa


ਇੱਕ ਕਾਸ਼ਤਕਾਰ ਜਾਤਿ, ਜੋ ਪੰਜਾਬ ਵਿੱਚ ਅਤੇ ਖ਼ਾਸ ਕਰਕੇ ਜਮਨਾ ਦੇ ਕਿਨਾਰੇ ਦੀ ਬਸਤੀਆਂ ਵਿੱਚ ਪਾਈ ਜਾਂਦੀ ਹੈ. ਇਹ ਕਾਛੀਆਂ ਵਾਂਙ ਖੇਤੀ ਦੇ ਕੰਮ ਵਿੱਚ ਨਿਪੁਣ ਹੈ. "ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ। ਲੈ ਕਰਿ ਠੇਗਾ ਟਗਰੀ ਤੋਰੀ." (ਗੌਂਡ ਨਾਮਦੇਵ) ਗਿਆਨੀਆਂ ਨੇ ਇਸ ਦੇ ਦੋ ਭਾਵ ਦੱਸੇ ਹਨ-#ਲੋਧਾ (ਪਾਪ) ਦਾ ਖੇਤ ਗਾਯਤ੍ਰੀ ਖਾਂਦੀ ਸੀ. ਵਸ਼ਿਸ੍ਟ ਰਿਖੀ ਨੇ ਸ੍ਰਾਫ (ਸ਼ਾਪ) ਰੂਪ ਸੋਟਾ ਮਾਰਕੇ ਉਸ ਨੂੰ ਲੰਗੜੀ (ਭਾਵ ਅਸਮਰਥ) ਕਰ ਦਿੱਤਾ. ਵਿਸ਼੍ਵਾਮਿਤ੍ਰ ਵਸ਼ਿਸ੍ਟ ਦੇ ਪੁਤ੍ਰਾਂ ਨੂੰ ਮਾਰਕੇ ਗਾਯਤ੍ਰੀ ਦੇ ਜਪ ਨਾਲ ਪਾਪ ਤੋਂ ਛੁਟਕਾਰਾ ਪਾਉਂਦਾ ਸੀ. ਵਸ਼ਿਸ੍ਟ ਨੇ ਗਾਯਤ੍ਰੀ ਦੀ ਪਾਪ ਦੂਰ ਕਰਨ ਵਾਲੀ ਸ਼ਕਤੀ ਨਾਸ਼ ਕਰ ਦਿੱਤੀ.#ਗਾਯਤ੍ਰੀ ਨੂੰ ਇੱਕ ਵੇਰ ਵਡਾ ਹੰਕਾਰ ਹੋਇਆ, ਜਿਸ ਤੇ ਬ੍ਰਹਮਾ ਨੇ ਸ੍ਰਾਫ ਦੇਕੇ ਉਸ ਨੂੰ ਗਊ ਦੀ ਜੂਨਿ ਵਿੱਚ ਪਾ ਦਿੱਤਾ. ਗਊ ਹੋਈ ਗਾਯਤ੍ਰੀ ਲੋਧੇ ਦਾ ਖੇਤ ਖਾ ਰਹੀ ਸੀ ਕਿ ਉਸ ਨੇ ਸੋਟਾ ਮਾਰਕੇ ਲੱਤ ਭੰਨ ਦਿੱਤੀ.¹ "ਜੈਸੇ ਮੇਘ ਬਰਖਤ ਹਰਖਤ ਹੈ ਕ੍ਰਿਸਾਨ, ਬਿਲਖ ਬਦਨ ਲੋਧਾ."² (ਭਾਗੁ ਕ)


ਸੰਗ੍ਯਾ- ਲੁਬ੍‌ਧਤਾ ਲਾਲਚਪਨ. "ਮਨਿ ਹਿਰਦੈ ਕ੍ਰੋਧੁ ਮਹਾ ਵਿਸ ਲੋਧੁ." (ਆਸਾ ਛੰਤ ਮਃ ੪) ਮਨੁੱਖਾਂ ਦੇ ਹਿਰਦੇ ਵਿੱਚ ਕ੍ਰੋਧ ਅਤੇ ਲਾਲਚ ਦੀ ਭਾਰੀ ਵਿਸ ਹੈ.


ਸੰਗ੍ਯਾ- ਲਵਣ. ਲੂਣ. ਨਮਕ। ੨. ਲੋਚਨ. ਲੋਇਨ. ਨੇਤ੍ਰ. ਦੇਖੋ, ਲਾਜਲੋਨੁ.


ਵਿ- ਲਾਵਨ੍ਯਤਾ ਵਾਲਾ. ਸੁੰਦਰ. ਦੇਖੋ, ਲਾਵਨ੍ਯ। ੨. ਨਮਕੀਨ.