Meanings of Punjabi words starting from ਅ

ਸੰ. ਘੀ. ਘ੍ਰਿਤ। ੨. ਅ਼. [عدل] ਅ਼ਦਲ. ਸੰਗ੍ਯਾ- ਨਿਆਂਉਂ. ਨ੍ਯਾਯ. ਇਨਸਾਫ਼. "ਅਦਲ ਕਰੇ ਗੁਰੁ ਗਿਆਨ ਸਮਾਨਾ." (ਮਾਰੂ ਸੋਲਹੇ ਮਃ ੧) ੩. ਪਰਮੇਸ਼ਵਰ ਕਰਤਾਰ। ੪. ਤੁਲ੍ਯਤਾ. ਸਮਾਨਤਾ। ੫. ਮਾਪ. ਮਿਣਤੀ.


ਵਿ- ਅ਼ਦਲ (ਨਿਆਂਉ) ਕਰਨ ਵਾਲਾ. ੨. ਸੰਗ੍ਯਾ- ਅਦਾਲਤੀ. ਜੱਜ. "ਅਦਲੀ ਹੋਇ ਬੈਠਾ ਪ੍ਰਭੁ ਆਪਿ." (ਗਉ ਮਃ ੫) ੩. ਪਿੰਡ ਭੈਣੀ ਦਾ (ਜਿਸ ਦਾ ਹੁਣ ਨਾਉਂ ਚੋਹਲਾ ਅਥਵਾ ਚੋਲ੍ਹਾ ਹੈ) ਵਸਨੀਕ ਸਤਿਗੁਰੂ ਰਾਮਦਾਸ ਜੀ ਦਾ ਇੱਕ ਆਤਮਗ੍ਯਾਨੀ ਸਿੱਖ, ਜਿਸ ਦੀ ਸ਼ੁਭ ਸਿਖ੍ਯਾ ਦ੍ਵਾਰਾ ਭਾਈ ਬਿਧੀ ਚੰਦ ਨੇ ਚੋਰੀ ਛੱਡਕੇ ਸ਼੍ਰੀ ਗੁਰੂ ਅਰਜਨ ਦੇਵ ਤੋਂ ਆਤਮਉਪਦੇਸ਼ ਲੀਤਾ. "ਅਦਲੀ ਗੁਰੁ ਕੋ ਸਿੱਖ ਤਹਿਂ ਜਿਂਹ ਸੁਮਤਿ ਵਿਸੇਖੀ." (ਗੁਪ੍ਰਸੂ)


ਦੇਖੋ, ਅਦਲ.