Meanings of Punjabi words starting from ਨ

ਸੰ. ਨਿਕਾਮ. ਸੰਗ੍ਯਾ- ਇੱਛਾ। ੨. ਖ਼ੁਸ਼ੀ. ਪ੍ਰਸੰਨਤਾ। ੩. ਵਿ- ਇੱਛਾਵਾਨ। ੪. ਸੰ. ਨਿਸ्ਕਾਮ. ਕਾਮਨਾ ਰਹਿਤ. "ਨਿਰਭੈ ਨਿਕਾਮ." (ਜਾਪੁ) ੫. ਦੇਖੋ, ਨਿਕੰਮਾ.


ਵਿ- ਨਿਕੰਮੀ. ਵ੍ਯਰਥ. "ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ." (ਵਾਰ ਮਾਰੂ ੨. ਮਃ ੫) ੨. ਸੰ. निष्कामिन्. ਕਾਮਨਾ ਰਹਿਤ. ਇੱਛਾ ਦਾ ਤ੍ਯਾਗੀ.


ਸੰ. ਸੰਗ੍ਯਾ- ਸਮੁਦਾਯ. ਝੁੰਡ. ਗਰੋਹ। ੨. ਸੈਨਾ. ਫ਼ੌਜ। ੩. ਘਰ. ਨਿਵਾਸ (ਰਹਿਣ) ਦਾ ਥਾਂ.


ਦੇਖੋ, ਨਿਕਾਰਨਾ। ੨. ਨਿਰਾਕਾਰ ਦਾ ਸੰਖੇਪ. "ਕਿ ਨਿਕਾਰਸ." (ਗ੍ਯਾਨ) ਆਕਾਰ ਰਹਿਤ ਹੈ। ੩. ਸੰ. ਨਿਕਾਰ. ਸੰਗ੍ਯਾ- ਅਪਮਾਨ. ਨਿਰਾਦਰ। ੪. ਹਾਰ. ਪਰਾਭਵ.


ਕੱਢਣਾ. ਬਾਹਰ ਕਰਨਾ. ਦੇਖੋ, ਨਿਕਾਸਨਾ.


ਸੰਗ੍ਯਾ- ਬਾਹਰ ਕਰਨ ਦਾ ਭਾਵ. ਕੱਢਣ ਦੀ ਕ੍ਰਿਯਾ। ੨. ਦੇਸ਼ ਤੋਂ ਬਾਹਰ ਕਰਨ ਦੀ ਕ੍ਰਿਯਾ.


ਉਸ ਨੇ ਕੱਢੇ. "ਚਉਦਹ ਰਤਨ ਨਿਕਾਲਿਅਨੁ." (ਵਾਰ ਰਾਮ ੩)