Meanings of Punjabi words starting from ਭ

ਭੁੱਲ. ਭੂਲ. ਖ਼ਤ੍ਹਾ.


ਸੰਗ੍ਯਾ- ਕਣੇਰ, ਦੇਖੋ, ਕਨੇਰ. "ਭੋਲ ਸਿਰੀ ਗੁਲਲਾਲ ਗੁਲਾਬ." (ਕ੍ਰਿਸਨਾਵ) ੨. ਸੰਪੂਰਣਜਾਤਿ ਦੀ ਇੱਕ ਰਾਗਿਣੀ. ਇਸ ਨੂੰ ਸੜਜ ਪੰਚਮ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਅਤੇ ਗਾਂਧਾਰ ਕੋਮਲ, ਮੱਧਮ ਸ਼ੁੱਧ ਅਤੇ ਤੀਵ੍ਰ ਲਗਦੇ ਹਨ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਇਸ ਦਾ ਨਾਉਂ ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਆਇਆ ਹੈ.


ਸੰਗ੍ਯਾ- ਭੋਲਾਪਨ। ੨. ਭੁਲੇਖਾ। ੩. ਭੁੱਲਜਾਣ ਦਾ ਭਾਵ.


ਸੰਗ੍ਯਾ- ਵਿਸਮਰਣ (ਭੁਲਾਦੇਣ) ਤੋਂ "ਭੋਲਤਣਿ ਭੈ ਮਨਿ ਵਸੈ." (ਮਃ ੧. ਵਾਰ ਮਾਰੂ ੧) ਕਰਤਾਰ ਦੇ ਭੁਲਾਉਣ ਤੋਂ


ਭੋਲਾ. ਸਾਦਾ। ੨. ਭੁੱਲਿਆ.


ਭੁਲੇਖੇ ਵਿੱਚ. ਭ੍ਰਮ ਮੇ. "ਕਸਤੂਰੀ ਕੈ ਭੋਲੜੈ ਗੰਦੈ ਡੁੰਮਿ ਪਈਆਸੁ." (ਮਃ ੫. ਵਾਰ ਸ੍ਰੀ)


ਵਿ- ਭੁੱਲਿਆ ਹੋਇਆ. ਭ੍ਰਮਗ੍ਰਸਿਤ. "ਭੋਲਾ ਵੈਦ ਨ ਜਾਣਈ." (ਮਃ ੧. ਵਾਰ ਮੇਲਾ) "ਭੋਲਿਆ, ਹਉਮੈ ਸੁਰਤ ਬਿਸਾਰ." (ਬਸੰ ਮਃ ੧) ੨. ਬੁੱਧਿਹੀਨ. ਮੂਰਖ। ੩. ਛਲਰਹਿਤ. ਸਾਦਾ. "ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ." (ਵਡ ਛੰਤ ਮਃ ੩)#੪. ਸੰਗ੍ਯਾ- ਭੁਲੇਖਾ. ਭ੍ਰਮ. "ਆਵਣ ਜਾਣ ਰਹੇ ਚੂਕਾ ਭੋਲਾ." (ਤੁਖਾ ਛੰਤ ਮਃ ੧) ੫. ਸੇਖੜ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਹੋਇਆ। ੬. ਇੱਕ ਜੱਟ ਗੋਤ੍ਰ. ਮਾਂਟਗੁਮਰੀ ਦੇ ਇਲਾਕੇ ਇਸ ਜਾਤਿ ਦੇ ਮੁਸਲਮਾਨ ਭੀ ਬਹੁਤ ਹਨ.


ਭੁਲਾਦੇਵੇ. ਭ੍ਰਮ ਵਿੱਚ ਪਾ ਦੇਵੇ. "ਜਾਂ ਭੋਲਾਏ ਸੋਇ." (ਮਃ ੩. ਵਾਰ ਰਾਮ ੨) ੨. ਭੁਲਾ ਦਿੱਤੇ.


ਇਹ ਨਾਮ ਸ਼ਿਵ ਦਾ ਇਸ ਲਈ ਪ੍ਰਸਿੱਧ ਹੈ ਕਿ ਥੋੜੀ ਸੇਵਾ ਤੋਂ ਹੀ ਰੀਝ ਜਾਂਦਾ ਲਿਖਿਆ ਹੈ.