Meanings of Punjabi words starting from ਮ

ਪੁਰਾਣੇ ਸਮੇਂ ਦੀ ਇਕ ਵੰਡ, ਜੋ ਖਾਸ ਕਰਕੇ ਸਿੱਖਾਂ ਵਿੱਚ ਬਹੁਤ ਪ੍ਰਚਲਿਤ ਸੀ. ਅਰਥਾਤ- ਜੋ ਇਲਾਕਾ ਕਿਸੇ ਨੇ ਮੱਲ ਲਿਆ, ਉਹ ਉਸੇ ਦੇ ਕਬਜੇ ਰਿਹਾ. ਜੇ ਇੱਕ ਜਥੇ ਜਾਂ ਕੁਲ ਦੇ ਚਾਰ ਸਰਦਾਰ ਜਾਂ ਭਾਈ ਹਨ ਤਦ ਇੱਕ ਨੇ ਲੱਖ ਦਾ ਇਲਾਕਾ, ਦੂਜੇ ਨੇ ਪੰਜਾਹ ਹਜਾਰ ਦਾ, ਤੀਜੇ ਨੇ ਵੀਹ ਹਜਾਰ ਦਾ, ਚੌਥੇ ਨੇ ਪੰਜ ਹਜਾਰ ਦਾ, ਮੱਲਿਆ. ਇਸ ਮੱਲ ਅਨੁਸਾਰ ਆਪਣੇ ਆਪਣੇ ਇਲਾਕੇ ਦੇ ਮਾਲਿਕ ਰਹੇ. ਦੇਖੋ, ਕਾਠੀਵੰਡ, ਚੂੰਡਾਵੰਡ ਅਤੇ ਪੱਗਵੰਡ.


ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ.


ਇੱਕ ਛੀਂਬਾ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਹੋਇਆ। ੨. ਦੇਖੋ, ਮਲ੍ਹਾ। ੩. ਸੰ. ਇਸਤ੍ਰੀ. ਨਾਰੀ। ੪. ਚਮੇਲੀ. ਦੇਖੋ, ਮੱਲਿਕਾ.


ਅ਼. [ملایک] ਮਲਾਇਕ. ਮਲਕ ਦਾ ਬਹੁਵਚਨ. ਫ਼ਰਿਸ਼੍ਤੇ. ਦੇਵਤੇ। ੨. ਭਾਵ- ਸਾਧੁਜਨ. "ਸਬਰੁ ਤੋਸਾ ਮਲਾਇਕਾ." (ਮਃ ੧. ਵਾਰ ਸ੍ਰੀ)


ਦੇਖੋ, ਮਲਾਯਕ ਸਿਫਤ.


ਸੰਗ੍ਯਾ- ਮਲਣ ਦੀ ਕ੍ਰਿਯਾ. ਮਾਲਿਸ਼। ੨. ਮਾਲਿਸ਼ ਦੀ ਮਜ਼ਦੂਰੀ। ੩. ਦੁੱਧ ਉੱਪਰ ਆਇਆ ਗਾੜ੍ਹਾ ਪਦਾਰਥ, ਬਾਲਾਈ. ਸੰ. ਸੰਤਾਨਿਕਾ.