Meanings of Punjabi words starting from ਜ

ਸੰਗ੍ਯਾ- ਦਲਦਲ. ਨਦੀ ਦੇ ਕਿਨਾਰੇ ਅਥਵਾ ਪਹਾੜ ਦੀ ਜੜਾਂ ਪਾਸ ਦੀ ਧਸਣ. ਗਡਣ. ਖੁਭਣ.


ਅ਼. [جِلد] ਸੰਗ੍ਯਾ- ਖੱਲ. ਤੁਚਾ। ੨. ਪੁਸ੍ਤਕ ਦੀ ਰਖ੍ਯਾ ਵਾਸਤੇ ਉੱਪਰ ਲਾਇਆ ਹੋਇਆ ਚਮੜਾ. "ਤ੍ਯਾਰ ਭਯੋ ਤਬ ਜਿਲਤ ਬੰਧਾਈ." (ਗੁਪ੍ਰਸੂ) ੩. ਪੁਸ੍ਤਕ ਦੀ ਪ੍ਰਤਿ. ਜਿਵੇਂ- ਇਹ ਗ੍ਰੰਥ ਪੰਚ ਜਿਲਦਾਂ ਵਿੱਚ ਹੈ.


ਫ਼ਾ. [جِلدگر] ਸੰਗ੍ਯਾ- ਜਿਲਦ ਬੰਨ੍ਹਣ ਵਾਲਾ. ਜਿਲਦਬੰਦ. ਜਿਲਦਸਾਜ਼.


ਦੇਖੋ, ਜਲਵਾ. "ਆਲਮ ਖੁਸ਼ਾਇ ਜਿਲਵਾ." (ਰਾਮਾਵ)