Meanings of Punjabi words starting from ਨ

ਦੇਖੋ, ਨਿਕ੍ਰਿਸ੍ਟ.


ਵਿ- ਛੋਟੀ. ਨੰਨ੍ਹੀ. "ਏਨੀ ਨਿਕੀ ਜੰਘੀਐ." (ਸ. ਫਰੀਦ) ੨. ਬਾਰੀਕ. "ਵਾਲਹੁ ਨਿਕੀ ਪੁਰਸਲਾਤ." (ਸ. ਫਰੀਦ)


ਵਿ- ਨਿਕਟੀ. ਸਮੀਪੀ. ਨਜ਼ਦੀਕੀ. ਕ਼ਰੀਬੀ ਰਿਸ਼ਤੇਦਾਰ. "ਨਿਕੁਟੀ ਦੇਹ ਦੇਖਿ ਧੁਨਿ ਉਪਜੈ." (ਸ੍ਰੀ ਬੇਣੀ) ਪ੍ਯਾਰ ਦੀ ਆਵਾਜ਼ ਮੂੰਹੋਂ ਨਿਕਲਦੀ ਹੈ। ੨. ਨਿੱਕੀ. ਛੋਟੀ.


ਸੰ. ਸੰਗ੍ਯਾ- ਬੇਲਾਂ ਅਤੇ ਬਿਰਛਾਂ ਨਾਲ ਘਿਰੀ ਹੋਈ ਥਾਂ.


ਸੰ. निकुम्भ. ਸੰਗ੍ਯਾ- ਜਮਾਲ ਗੋਟਾ. ਦੇਖੋ, ਜਮਾਲਗੋਟਾ। ੨. ਕੁੰਭਕਰਣ ਦਾ ਇੱਕ ਪੁਤ੍ਰ ਜਿਸ ਨੂੰ ਹਨੂਮਾਨ ਨੇ ਮਾਰਿਆ। ੩. ਹਰਿਵੰਸ਼ ਅਨੁਸਾਰ ਇੱਕ ਦੈਤ, ਜਿਸ ਨੇ ਬ੍ਰਹਮਾ ਤੋਂ ਇਹ ਵਰ ਲਿਆ ਸੀ ਕਿ ਮੈ ਵਿਸਨੁ ਦੇ ਹੱਥੋਂ ਮਰਾਂ. ਇਹ ਸ਼ਤਪੁਰ ਦਾ ਰਾਜਾ ਸੀ ਅਤੇ ਕਈ ਜਾਦੂ ਟੂਣੇ ਜਾਣਦਾ ਸੀ, ਇਹ ਅਸਲ ਵਿੱਚ ਤਾਂ ਤਿੰਨ ਮੂੰਹਾਂ ਵਾਲਾ ਸੀ, ਪਰ ਇੱਕ ਦੇ ਅਨੇਕ ਭੀ ਬਣਾ ਸਕਦਾ ਸੀ. ਇਹ ਕ੍ਰਿਸਨ ਜੀ ਦੇ ਮਿਤ੍ਰ ਬ੍ਰਹਮਦੱਤ ਦੀ ਕੰਨ੍ਯਾ ਭਾਨੁਮਤੀ ਨੂੰ ਚੁੱਕ ਲਿਆਇਆ, ਤਾਂ ਬ੍ਰਹਮਦੱਤ ਇਸ ਨਾਲ ਲੜਿਆ ਅਤੇ ਕਈ ਰੂਪਾਂ ਵਿੱਚ ਇਸ ਦੀ ਸਮਾਪਤੀ ਕ੍ਰਿਸਨ ਜੀ ਨੇ ਹੀ ਕੀਤੀ, ਅਤੇ ਸ਼ਤਪੁਰ ਦਾ ਰਾਜ ਬ੍ਰਹਮਦੱਤ ਨੂੰ ਦਿੱਤਾ। ੪. ਪ੍ਰਹਲਾਦ ਦਾ ਇੱਕ ਪੁਤ੍ਰ.


ਸੰ. निकुम्भिला. ਸੰਗ੍ਯਾ- ਲੰਕਾ ਦੇ ਪੱਛਮ ਪਾਸੇ ਦੀ ਇੱਖ ਖ਼ਾਸ ਗੁਫਾ। ੨. ਨਿਕੁੰਭਿਲਾ ਗੁਫਾ ਵਿੱਚ ਅਸਥਾਪਨ ਕੀਤਾ ਇੱਕ ਦੇਵੀ (ਭਦ੍ਰ ਕਾਲੀ). ਇਸ ਦੀ ਪੂਜਾ ਕਰਕੇ ਮੇਘਨਾਦ ਯੁੱਧ ਜਿੱਤਣ ਦਾ ਵਰ ਪ੍ਰਾਪਤ ਕਰਦਾ ਸੀ. "ਥਲ ਗ੍ਯੋ ਨਿਕੁੰਭਲਾ ਹੋਮ ਕਰਨ." (ਰਾਮਾਵ)


ਫ਼ਾ. [نِکوُ ¹] ਵਿ- ਨੇਕ. ਭਲਾ. ਹੱਛਾ. ਇਹ ਨੇਕ ਦਾ ਹੀ ਰੂਪਾਂਤਰ ਹੈ। ੨. ਸੁੰਦਰ। ੩. ਦੇਖੋ, ਨਿੱਕੂ.


ਵਿ- ਛੋਟਾ. ਛੋਟੀ। ੨. ਬਾਰੀਕ. ਸੂਖਮ.


ਸੰ. ਸੰਗ੍ਯਾ- ਘਰ। ੨. ਸ੍‍ਥਾਨ. ਥਾਂ.