Meanings of Punjabi words starting from ਬ

ਸੰਗ੍ਯਾ- ਪ੍ਰਾਣੀ ਦੇ ਮਰਨ ਪਿੰਛੋਂ ਬਾਰ੍ਹਵੇਂ ਦਿਨ ਕੀਤੀ ਹੋਈ ਸ਼੍ਰਾੱਧਕ੍ਰਿਯਾ। ੨. ਇੱਕ ਜਾਤਿ ਦੇ ਬਾਰਾਂ ਪਿੰਡਾਂ ਦਾ ਸਮੁਦਾਯ। ੩. ਦੇਖੋ, ਬਾਹਰ ੩, ੪. ਅਤੇ ੫. "ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ." (ਆਸਾ ਮਃ ੫) "ਜਿਉ ਜੋਗੀ ਜਤ ਬਾਹਰਾ." (ਸੋਰ ਮਃ ੧) "ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ." (ਸ. ਕਬੀਰ)


ਸੰਗ੍ਯਾ- ਵਾਹਰਾਜ. ਵਾਹਨਾਂ ਦਾ ਰਾਜਾ ਘੋੜਾ। ੨. ਉੱਚੈਸ਼੍ਰ੍ਹਾ ਇੰਦ੍ਰ ਦਾ ਘੋੜਾ. (ਸਨਾਮਾ)


ਦੇਖੋ, ਬਾਹਰ, ੩, ੪. ਅਤੇ ੫. "ਹਰਿ, ਤੁਧਹੁ ਬਾਹਰਿ ਕਿਛੁ ਨਹੀ." (ਮਃ ੪. ਵਾਰ ਸ੍ਰੀ) ੨. ਦੇਖੋ, ਬਾਹਰ ੨. "ਕਹੁ ਕਬੀਰ ਅਬ ਬਾਹਰਿ ਪਰੀ." (ਗੌਂਡ ਕਬੀਰ) ੩. ਵਾਹ (ਵਾਹਨ- ਘੋੜਾ) ਅਰਿ (ਵੈਰੀ). ਘੋੜੇ ਦਾ ਵੈਰੀ ਸ਼ੇਰ. (ਸਨਾਮਾ)


ਦੇਖੋ, ਬਾਹਰ ੫. "ਏਕੀ ਬਾਹਰੀ ਦੂਜੀ ਨਾਹੀ ਜਾਇ." (ਵਾਰ ਆਸਾ) "ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ." (ਮਾਝ ਬਾਰਹਮਾਹਾ) ੨. ਖਤ੍ਰੀਆਂ ਦੀ ਇੱਕ ਜਾਤਿ, ਜੋ ਬਾਰਾਂ ਗੋਤ੍ਰਾਂ ਵਿੱਚ ਵੰਡੀ ਹੋਈ ਹੈ। ੩. ਵਿ- ਬਾਹਰ ਦਾ. ਜੋ ਭੀਤਰੀ ਨਹੀਂ.


ਸੰਗ੍ਯਾ- ਬਾਹਰ ਦਾ ਭਾਗ. ਬਾਹਰ ਦਾ ਪਾਸਾ. "ਬਾਹਰੁ ਉਦਕਿ ਪਖਾਰੀਐ." (ਗਉ ਰਵਿਦਾਸ) ੨. ਦੇਖੋ, ਬਾਹਰ ੩. "ਬਾਹਰੁ ਖੋਜਿ ਮੁਏ ਸਭਿ ਸਾਕਤ." (ਬਸੰ ਅਃ ਮਃ ੪)


ਵਿ- ਬਾਹ ਫੜੂ. ਭੁਜਾ ਫੜਨ ਵਾਲਾ। ੨. ਸਹਾਇਕ। ੩. ਬਾਹਰ ਦਾ. ਜੋ ਅੰਦਰਲਾ ਨਹੀਂ.


ਦੇਖੋ, ਬਾਹਰਹੁ.


ਸੰ. ਬਹੁਲ. ਵਿ- ਬਹੁਤਾ. ਅਧਿਕ. ਜ਼੍ਯਾਦਾ.