Meanings of Punjabi words starting from ਭ

ਸੰਗ੍ਯਾ- ਭ੍ਰਮ. ਭੁਲੇਖਾ. "ਭੋਲਾਵੜੈ ਭੁਲੀ" (ਤੁਖਾ ਛੰਤ ਮਃ ੧) "ਖੁਦੀ ਮਿਟੀ ਚੂਕਾ ਭੋਲਾਵਾ." (ਮਾਝ ਮਃ ੫) ੨. ਫਿਕਰ. ਚਿੰਤਾ. "ਅੰਦੇਸ਼ਾ. "ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇਜਾਇ." (ਸ. ਫਰੀਦ)


ਭੋਲਾ ਦਾ ਇਸਤ੍ਰੀ ਲਿੰਗ. ਦੇਖੋ, ਭੋਲਾ.


ਤਿਵਾੜੀ ਜਾਤਿ ਦਾ ਬ੍ਰਾਹਮਣ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ.


ਭੋਲੇ ਭਾਵ ਨਾਲ. ਨਿਸਕਪਟਤਾ ਦ੍ਵਾਰਾ. "ਭੋਲੇ ਭਾਇ ਮਿਲੇ ਰਘੁਰਾਇਆ." (ਗਉ ਕਬੀਰ)


ਭ੍ਰਮ ਕਰਕੇ. ਭੁਲੇਖੇ ਵਿੱਚ. "ਦਧਿ ਕੈ ਭੋਲੈ ਬਿਰੋਲੈ ਨੀਰ." (ਗਉ ਕਬੀਰ)


ਭਿਗੋਣਾ. ਤਰ ਕਰਨਾ. "ਪਿਰਮਰਸ ਭੋਵੈ." (ਭਾਗੁ) "ਸਿੱਖੀ ਗੁਨ ਭੋਵਾ." (ਗੁਪ੍ਰਸੂ)