Meanings of Punjabi words starting from ਰ

ਵਿ- ਰੁਕ੍ਸ਼੍‍. ਰੁੱਖਾ। ੨. ਪ੍ਰੇਮ ਰਹਿਤ। ੩. ਦੇਖੋ, ਰਖਵਾਲਾ.


ਦੇਖੋ, ਰੁਖਾਈ.


ਰੁਖਾ ਦੀ ਇਸ੍ਤੀ ਲਿੰਗ. ਰੂਕ੍ਸ਼੍‍ ਖ਼ੁਸ਼ਕ. "ਹਰਿ ਰੁਖੀ ਰੋਟੀ ਖਾਇ ਸਮਾਲੇ." (ਮਾਝ ਮਃ ੫) ੨. ਰੁਖੀਂ ਦਿਸ਼ਾਓਂ ਮੇਂ. ਦੇਖੋ, ਰੁਖ ੪। ੩. ਰੁੱਖੀਂ. ਬਿਰਛਾਂ ਵਿੱਚ "ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰਖੀ." (ਸੋਰ ਮਃ ੫)


ਰੂਕ੍ਸ਼੍‍ ਅਤੇ ਸ਼ੁਸ੍ਕ. ਜੋ ਚਿਕਨੀ (ਥੰਧੀ) ਨਹੀਂ ਅਤੇ ਸੁੱਕੀ (ਕਰੜੀ) ਬਿਨਾ ਚੋਪੜੀ ਅਤੇ ਬਿਨਾ ਦਾਲ ਭਾਜੀ, ਅਰ ਬੇਹੀ. "ਰੁਖੀ ਸੁਖੀ ਖਾਇਕੈ ਠੰਢਾ ਪਾਣੀ ਪੀਉ." (ਸ. ਫਰੀਦ)


ਸੰ. ਰੋਗ. "ਜਿਹ ਰਾਗ ਨ ਰੰਗ ਨ ਰੇਖ ਰੁਗੰ." (ਅਕਾਲ)


ਸੰਗ੍ਯਾ- ਪੰਜੇ ਦੀ ਲਪੇਟ। ੨. ਉਤਨੀ ਵਸ੍ਤੁ, ਜੋ ਪੰਜੇ ਵਿੱਚ ਆ ਸਕੇ.


ਸੰ. रुग्ण. ਵਿ- ਰੋਗ ਵਾਲਾ. ਰੋਗੀ. ਬੀਮਾਰ। ੨. ਟੇਢਾ. ਵਿੰਗਾ.


ਕ੍ਰਿ- ਮੁੱਠੀ ਚਾਪੀ ਕਰਨੀ। ੨. ਮੁੱਠੀ ਵਿੱਚ ਕਿਸੇ ਵਸਤੁ ਨੂੰ ਲੈਣਾ.