ਮਧ੍ਯ ਭਾਰਤ (C. P. ) ਅਤੇ ਅ਼ਰਬ ਦੇ ਦੱਖਣੀ ਸਮੁੰਦਰ ਕਿਨਾਰੇ ਹੋਣ ਵਾਲਾ ਇੱਕ ਬਿਰਛ ਅਤੇ ਉਸ ਦਾ ਗੂੰਦ. ਲੋਬਾਨ ਧੂਪ ਵਿੱਚ ਪੈਂਦਾ ਹੈ, ਇਸ ਦਾ ਧੂੰਆਂ ਸੁਗੰਧ ਵਾਲਾ ਅਤੇ ਰੋਗਾਂ ਦੇ ਸੂਖਮ ਕੀੜਿਆਂ ਨੂੰ ਮਾਰਦਾ ਹੈ. ਫੋੜੇ ਅਤੇ ਫੱਟਾਂ ਤੇ ਮਰਹਮ ਵਿੱਚ ਮਿਲਾਕੇ ਲਾਈਦਾ ਹੈ. ਅੰਤੜੀ ਦੇ ਅਨੇਕ ਰੋਗ ਖਾਧਿਆਂ ਦੂਰ ਕਰਦਾ ਹੈ. ਲੋਬਾਨ ਦਾ ਤੇਲ ਭੀ ਵੈਦ ਕਈ ਰੋਗਾਂ ਵਿੱਚ ਵਰਤਦੇ ਹਨ. ਇਸ ਦੀ ਤਾਸੀਰ ਗਰਮ ਤਰ ਹੈ. Boswellia Glabra.
ਸੰ. ਲੋਭ੍ਯ. ਫ਼ਾ. [لوبیآ] ਮਾਹਾਂ ਦੀ ਜਾਤਿ ਦਾ ਇੱਕ ਅੰਨ, ਜੋ ਸਾਉਣੀ ਦੀ ਫਸਲ ਵਿੱਚ ਹੁੰਦਾ ਹੈ, ਰਵ੍ਵਾਂ. (Dolichos Sineusis. (Kidney Beans).
ਸੰਗ੍ਯਾ- ਲਾਲਚ. ਦੂਸਰੇ ਦਾ ਪਦਾਰਥ ਲੈਣ ਦੀ ਇੱਛਾ. ਦੇਖੋ, ਲੁਭ ਧਾ. "ਲੋਭ ਲਹਰਿ ਸਭੁ ਸੁਆਨੁ ਹਲਕ ਹੈ." (ਨਟ ਅਃ ਮਃ ੪)
ਸੰ. ਸੰਗ੍ਯਾ- ਲੁਭਾਉਣ ਦੀ ਕ੍ਰਿਯਾ। ੨. ਸੰ. ਲੋਭਨੀਯ. ਵਿ- ਲੁਭਾ ਲੈਣ ਵਾਲਾ. ਦਿਲਕਸ਼. "ਲੋਭਨ ਮਹਿ ਲੋਭੀ ਲੋਭਾਇਓ." (ਸੋਰ ਮਃ ੫)
ਵਿ- ਲੋਭ ਲਬਧ. ਲਾਲਚ ਨਾਲ ਪ੍ਰਾਪਤ ਕੀਤਾ.
ਲੋਭ ਲਬ੍ਧਿ. ਸੰਗ੍ਯਾ- ਲੋਭ ਨਾਲ ਹੋਈ ਪ੍ਰਾਪਤਿ. "ਸਭ ਮਿਥਿਆ ਲੋਭ ਲਬੀ." (ਗੂਜ ਮਃ ੫)
ਲਲਚਾਈ. ਲੁਭਾਉਂਦਾ ਹੈ.
ਲੁਭਾਉਂਦਾ ਹੈ. ਲੁਬਧ ਹੁੰਦਾ ਹੈ. "ਜਿਉ ਅਲਿ ਕਮਲਾ ਲੋਭਾਗੈ." (ਸਾਰ ਮਃ ੫)
ਵਿ- ਲੋਭਵਾਨ. ਲੋਭੀ. "ਲੋਭੇ ਲਗਾ ਲੋਭਾਨੁ." (ਸ੍ਰੀ ਮਃ ੧)
ਲੋਭ ਕਰਕੇ. ਲੋਭ ਦਾ. "ਲੋਭਿ ਗ੍ਰਸਿਓ ਦਸਹੂ ਦਿਸ ਧਾਵਤ." (ਆਸਾ ਮਃ ੯)
लोभिन्. ਵਿ- ਲਾਲਚੀ. "ਲੋਭੀ ਕਾ ਵੇਸਾਹੁ ਨ ਕੀਜੈ." (ਸਵਾ ਮਃ ੩)
ਦੇਖੋ, ਲੋਭ. "ਲੋਭੁ ਮੋਹੁ ਤੁਝ ਕੀਆ." (ਵਡ ਮਃ ੧) ੨. ਲੋਭ੍ਯ. ਲਾਲਚ ਦੇ ਲਾਇਕ ਪਦਾਰਥ. "ਲੋਭੁ ਸੁਨੈ ਮਨਿ ਸੁਖਕਰਿ ਮਾਨੈ." (ਦੇਵ ਮਃ ੫)