Meanings of Punjabi words starting from ਗ

ਫ਼ਾ. [گُم] ਵਿ- ਗੁਪਤ. ਲੁਕਿਆ ਹੋਇਆ। ੨. ਅਪ੍ਰਸਿੱਧ, ਜੋ ਜਾਹਿਰ ਨਹੀਂ। ੩. ਖੋਇਆ ਹੋਇਆ. ਗਵਾਚਿਆ.


ਅੰਮ੍ਰਿਤਸਰ ਪਾਸ ਇੱਕ ਪਿੰਡ, ਜਿੱਥੇ ਬਾਦਸ਼ਾਹ ਸ਼ਾਹਜਹਾਂ ਦਾ ਚਿੱਟਾ ਬਾਜ਼ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰਸ਼ਿਕਾਰ ਨੇ ਅਞਾਣਪੁਣੇ ਫੜ ਲਿਆ ਸੀ.


ਦਿਲ ਦਾ ਸਾੜ. ਬਦਲਾ ਲੈਣ ਦੀ ਚਾਹ। ੨. ਅ਼. [غُمر] ਗ਼ੁਮਾਰ. ਸੰਗ੍ਯਾ- ਸਮੁਦਾਇ. ਭਾਰੀ ਗਰੋਹ। ੩. ਘੁੰਮਣਘੇਰੀ. ਜਲ ਦਾ ਭੌਰੀ.