Meanings of Punjabi words starting from ਚ

ਚੁਇੰਦਾ (ਚ੍ਯਵਨ ਹੁੰਦਾ) ਹੈ. ਟਪਕਦਾ ਹੈ। ੨. ਚੁਇੰਦਾ ਹੋਇਆ. ਟਪਕਦਾ. "ਸ੍ਰੌਨ ਸੋਂ ਏਕ ਫਿਰੈਂ ਚੁਚਵਾਤੇ." (ਕ੍ਰਿਸਨਾਵ)


ਚੁਇਆ. ਟਪਕਿਆ. ਚ੍ਯਵਨ ਹੋਇਆ. "ਰਕਤ ਨੇਤ੍ਰ ਚੁਚਾਨ." (ਗ੍ਯਾਨ) ਅੱਖਾਂ ਤੋਂ ਲਹੂ ਟਪਕਿਆ.


ਸੰ. चुट् ਧਾ- ਛੋਟਾ ਹੋਣਾ, ਕਤਰਨਾ। ੨. ਦੇਖੋ, ਚੁੱਟ.


ਸੰ. चुट्ट् ਧਾ- ਕਮ (ਅਲਪ) ਹੋਣਾ. ਥਾਹਹੋਣਾ. ਬਟੋਰਨਾ (ਇੱਕਠਾ ਕਰਨਾ).


ਚੁਟਕੀ ਦਾ ਪੁਲਿੰਗ. ਦੇਖੋ, ਚੁੱਕਾ ੨.


ਸੰਗ੍ਯਾ- ਚੁਟਕੀ ਦੀ ਧੁਨੀ। ੨. ਚੁਟ ਚੁਟ ਧੁਨੀ.