Meanings of Punjabi words starting from ਜ

ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ.


ਦੇਖੋ, ਜਲਾਵਤਨੀ.


ਅ਼. [ذِلت] ਜਿੱਲਤ. ਸੰਗ੍ਯਾ- ਅਨਾਦਰ. ਅਪਮਾਨ. ਬੇਇੱਜ਼ਤੀ. ਖ਼੍ਵਾਰੀ.


ਫ਼ਾ. [جِلوَ] ਘੋੜੇ ਦੀ ਬਾਗ। ੨. ਅ਼. [جِلاع] ਜਿਲਾਅ. ਚਮਕ ਦਮਕ.