Meanings of Punjabi words starting from ਨ

ਸੰ. ਨਿਕਰ. ਸੰਗ੍ਯਾ- ਸਮੂਹ। ੨. ਰਾਸ਼ਿ. ਢੇਰ। ੩. ਵਿ- ਖ਼ਾਲਿਸ. ਨਿਰੋਲ. "ਸਪੈ ਦੁਧੁ ਪਿਆਈਐ ਅੰਦਰਿ ਵਿਸੁ ਨਿਕੌਰ." (ਸੂਹੀ ਅਃ ਮਃ ੩) ੪. ਮੂਲੋਂ ਕੋਰਾ. ਜਿਸ ਉੱਤੇ ਕੋਈ ਅਸਰ ਨਹੀਂ ਹੋਇਆ. ਦੇਖੋ, ਅਭਿਗਆਤਮ.


ਦੇਖੋ, ਨਿਕੋਰ। ੨. ਨਕਲ ਕਰਨ ਵਾਲਾ. ਨੱਕਾਲ। ੩. ਬਹੁਤ ਕੋਲ (ਨੇੜੇ).


ਦੇਖੋ, ਨਾਕੰਦ ਅਤੇ ਨਿਕੰਦਨ.


ਸੰ. ਸੰਗ੍ਯਾ- ਨਾਸ਼ ਕਰਨ ਦੀ ਕ੍ਰਿਯਾ. ਵਿਨਾਸ਼. "ਹੋਵਹਿ ਵਿਘਨ ਨਿਕੰਦ." (ਪੰਪ੍ਰ)


ਵਿ- ਨਕਾਰਾ. ਜੋ ਕੁਝ ਕੰਮ ਨਹੀਂ ਕਰਦਾ। ੨. ਦੇਖੋ, ਨਿਕਰਮਾ.


ਵਿ- ਬਿਨਾ- ਕ੍ਸ਼੍ਯ. ਨਾਸ਼ ਰਹਿਤ. ਦੇਖੋ, ਨਿਖਿਅਉ.


ਦੇਖੋ ਨਕ੍ਸ਼੍‍ਤ੍ਰ.