Meanings of Punjabi words starting from ਬ

ਕ੍ਰਿ- ਭੁਜਾ ਹਿਲਾਕੇ ਚਲਣਾ. ਬੇਫਿਕਰੀ ਨਾਲ ਆਨੰਦ ਵਿੱਚ ਮਗਨ ਹੋਕੇ ਗਮਨ ਕਰਨਾ. "ਕਹੁ ਨਾਨਕ ਬਾਹ ਲੁਡਾਈਐ." (ਸ੍ਰੀ ਮਃ ੧)


ਸੰਗ੍ਯਾ- ਬਾਹੁ. ਭੁਜਾ. "ਪਿਰ ਗਲਿ ਬਾਹੜੀਆਂ." (ਆਸਾ ਫਰੀਦ)


ਕ੍ਰਿ- ਬਾਹੁ (ਭੁਜਾ) ਵਿੱਚ ਵਲਣਾ (ਘੇਰਨਾ). ਜੱਫੀ ਵਿੱਚ ਲੈਣਾ. ਅੰਕ ਭਰਨਾ. "ਮਿਲੁ ਮੇਰੇ ਬੀਠੁਲਾ! ਲੈ ਬਾਹੜੀ ਵਲਾਇ." (ਸ੍ਰੀ ਤ੍ਰਿਲੋਚਨ)


ਦੇਖੋ, ਬਹਿਸ੍ਟ। ੨. ਵਿ- ਸ੍ਵਰਗੀਯ.


ਸੰ. ਵਾਹਿਨੀ. ਸੰਗ੍ਯਾ- ਉਹ ਸੈਨਾ, ਜੋ ਵਾਹਨ ਪੁਰ ਸਵਾਰ ਹੋਵੇ. ਰਥ ਹਾਥੀ ਅਤੇ ਘੋੜਿਆਂ ਦੀ ਸੈਨਾ। ੨. ਫੌਜ ਦੀ ਇੱਕ ਖਾਸ ਗਿਣਤੀ- ੮੧ ਰਥ, ੮੧ ਹਾਥੀ ੨੪੩ ਸਵਾਰ, ਅਤੇ ੪੦੫ ਪੈਦਲ। ੩. ਵਹਨ (ਵਹਿਣ) ਵਾਲੀ, ਨਦੀ. ਦਰਿਆ.


ਸੰਗ੍ਯਾ- ਵਾਹਿਨੀ (ਫੌਜ) ਦਾ ਈਸ਼ (ਸ੍ਵਾਮੀ), ਫੌਜ ਦਾ ਸਰਦਾਰ. ਸੈਨਾਪਤਿ.


ਦੇਖੋ, ਬਹਿਰ ਅਤੇ ਬਾਹਰ। ੨. ਅ਼. [باہر] ਵਿ- ਪ੍ਰਸਿੱਧ. ਜਾਹਿਰ। ੩. ਸ਼੍ਰੇਸ੍ਟ. ਉੱਤਮ। ੪. ਰੌਸ਼ਨ.