Meanings of Punjabi words starting from ਭ

ਸੰਗ੍ਯਾ- ਭੂ. ਭੂਮਿ. ਪ੍ਰਿਥਿਵੀ. ਜ਼ਮੀਨ.


ਮਹਾਰਾਸਟ੍ਰ (ਮਰਹਟਾ) ਭੋਂਸਾ ਜੀ ਤੋਂ ਚੱਲੀ ਹੋਈ ਵੰਸ਼. ਪ੍ਰਤਾਪੀ ਸ਼ਿਵਾ ਜੀ ਇਸੇ ਕੁਲ ਦਾ ਭੂਸਣ ਸੀ. ਕਈ ਇਸ ਦਾ ਉੱਚਾਰਣ ਭੌਂਸਲੇ ਕਰਦੇ ਹਨ.


ਭੱਦੀ. ਭੈੜੀ. "ਭੋਂਡੀ ਕਾਰ ਕਮਾਈ." (ਪ੍ਰਭਾ ਮਃ ੧)


ਕ੍ਸ਼ੇਤ੍ਰਮਿਤਿ. ਮਸਾਹਤ. Mensuration.


ਡਰ ਭੈ. ਦੇਖੋ, ਭਉ ਅਤੇ ਭਯ.